arrow

ਭਾਜਪਾ ਦੀ ਹਵਾ ਚੱਲ ਨਹੀਂ ਰਹੀ, ਸਗੋਂ ਨਿਕਲ ਗਈ ਏ-ਭਗਵੰਤ ਮਾਨ

ਸੰਗਰੂਰ, 17 ਜੁਲਾਈ-

ਦਿੱਲੀ 'ਚ ਸਰਕਾਰ ਬਣਾਉਣ ਦੀਆਂ ਖਬਰਾਂ ਦੌਰਾਨ ਸਿਆਸੀ ਦਲਾਂ ਵਿਚਕਾਰ ਇਕ-ਦੂਜੇ 'ਤੇ ਦੋਸ਼ ਲਗਾਉਣ ਦਾ ਦੌਰ ਤੇਜ਼ ਹੋ ਗਿਆ ਹੈ। ਸੰਗਰੂਰ ਤੋਂ ਸੰਸਦੀ ਮੈਂਬਰ ਭਗਵੰਤ ਮਾਨ ਨੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਦੀ ਹਵਾ ਚੱਲ ਨਹੀਂ ਰਹੀ, ਸਗੋਂ ਹਵਾ ਨਿਕਲ ਗਈ ਹੈ। ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਮਾਮਲੇ ਸੰਬੰਧੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਭਾਜਪਾ ਦੀ ਇੰਨੀ ਹਵਾ ਹੈ ਤਾਂ ਉਹ ਸਾਡੇ ਵਿਧਾਇਕਾਂ ਨੂੰ ਕਿਉਂ ਖਰੀਦ ਰਹੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਆਪ ਦੇ ਵਿਧਾਇਕਾਂ ਨੂੰ ਖਰੀਦਣ 'ਚ ਅਸਫਲ ਭਾਜਪਾ ਹੁਣ ਕਾਂਗਰਸ ਦੇ 6 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਕੇਜਰੀਵਾਲ ਦਾ ਦਾਅਵਾ ਹੈ ਕਿ ਇਸ ਲਈ 20 ਕਰੋੜ ਦਾ ਆਫਰ ਦਿੱਤਾ ਜਾ ਰਿਹਾ ਹੈ।