arrow

ਪਾਕਿ ਵੱਲੋਂ ਮੁੜ ਜੰਗਬੰਦੀ ਦੀ ਉਲੰਘਣਾ

ਜੰਮੂ, 17 ਜੁਲਾਈ-

ਪਾਕਿਸਤਾਨੀ ਫ਼ੌਜ ਵਲੋਂ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਜੰਮੂ 'ਚ ਅੰਤਰਰਾਸ਼ਟਰੀ ਸਰਹੱਦ ਦੀਆਂ ਮੋਹਰਲੀਆਂ ਚੌਕੀਆਂ 'ਤੇ ਗੋਲੀਬਾਰੀ ਕੀਤੀ ਗਈ, ਜਿਸ 'ਤੇ ਭਾਰਤੀ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ।

ਬੀ.ਐਸ.ਐਫ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਾਕਿਤਾਨੀ ਫ਼ੌਜ ਨੇ ਜੰਮੂ ਦੇ ਅਰਨੀਆ ਸੈਕਟਰ 'ਚ ਭਾਰਤੀ ਚੌਕੀਆਂ 'ਤੇ ਗੋਲਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਪਾਕਿ ਫੌਜ ਵਲੋਂ ਕੀਤੀ ਗੋਲੀਬਾਰੀ ਦੇ ਜਵਾਬ 'ਚ ਬੀ.ਐਸ.ਐਫ. ਦੀ 192 ਬਟਾਲੀਅਨ ਨੇ ਵੀ ਗੋਲੀਬਾਰੀ ਕੀਤੀ, ਜੋ ਕਿ ਰਿਪੋਰਟ ਆਉਣ ਤੱਕ ਜਾਰੀ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਇਕ ਮਹੀਨੇ ਇਹ ਚੌਥੀ ਵਾਰ ਜੰਗੀਬੰਦੀ ਦੀ ਉਲੰਘਣਾ ਕੀਤੀ ਹੈ।

ਬੀ.ਐਸ.ਐਫ਼. ਅਧਿਕਾਰੀਆਂ ਨੇ ਜਵਾਨਾਂ ਨੂੰ ਆਪਣੀਆਂ ਚੌਕੀਆਂ 'ਤੇ ਚੌਕਸ ਰਹਿਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਲੋਂ ਕੱਲ੍ਹ ਕੀਤੀ ਗੋਲੀਬਾਰੀ 'ਚ ਬੀ.ਐਸ.ਐਫ. ਦਾ ਇਕ ਜਵਾਨ ਸ਼ਹੀਦ ਹੋ ਗਿਆ ਸੀ, ਜਦੋਂ ਕਿ ਤਿੰਨ ਜਵਾਨਾਂ ਸਮੇਤ 6 ਹੋਰ ਜ਼ਖ਼ਮੀ ਹੋ ਗਏ ਸਨ।