arrow

ਵੈਦਿਕ-ਹਾਫਿਜ਼ ਮੁਲਾਕਾਤ 'ਚ ਭਾਰਤੀ ਹਾਈ ਕਮਿਸ਼ਨ ਦੀ ਕੋਈ ਭੂਮਿਕਾ ਨਹੀਂ-ਸੁਸ਼ਮਾ

ਨਵੀਂ ਦਿੱਲੀ, 17 ਜੁਲਾਈ-

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉੱਘੇ ਪੱਤਰਕਾਰ ਵੇਦ ਪ੍ਰਤਾਪ ਵੈਦਿਕ ਦੇ ਇਨ੍ਹਾਂ ਕਥਿਤ ਦਾਵਿਆਂ ਨੂੰ ਗਲਤ ਦੱਸਿਆ ਹੈ ਕਿ ਪਾਕਿਸਤਾਨ ਯਾਤਰਾ ਦੌਰਾਨ ਉਨ੍ਹਾਂ ਦੀ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨਾਲ ਮੁਲਾਕਾਤ ਦੇ ਬਾਰੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਜਾਣਕਾਰੀ ਸੀ।

ਵਿਰੋਧੀ ਧਿਰਾਂ ਕਾਂਗਰਸ ਅਤੇ ਰਾਜਦ ਵੱਲੋਂ ਇਸ ਮੁੱਦੇ ਬਾਰੇ ਉਠਾਈ ਗਈ ਜ਼ੋਰਦਾਰ ਮੰਗ 'ਤੇ ਸੁਸ਼ਮਾ ਸਵਰਾਜ ਨੇ ਲੋਕ ਸਭਾ 'ਚ ਅੱਜ ਦਿੱਤੇ ਇਕ ਬਿਆਨ 'ਚ ਕਿਹਾ ਕਿ ਵੈਦਿਕ-ਹਾਫਿਜ਼ ਮੁਲਾਕਾਤ ਦੇ ਬਾਰੇ ਪਾਕਿਸਤਾਨ ਤੋਂ ਭਾਰਤੀ ਹਾਈ ਕਮਿਸ਼ਨ ਦੀ ਰਿਪੋਰਟ ਆ ਗਈ ਹੈ ਅਤੇ ਇਸ ਵਿਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਹਾਈ ਕਮਿਸ਼ਨ ਨੂੰ ਭਾਰਤ ਦੇ ਇਸ ਪੱਤਰਕਾਰ ਦੀ ਅੱਤਵਾਦੀ ਆਗੂ ਹਾਫਿਜ਼ ਸਈਦ ਨਾਲ ਮੁਲਾਕਾਤ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਉਨ੍ਹਾਂ ਨੇ ਕਿਹਾ 'ਰਿਪੋਰਟ 'ਚ ਕਿਹਾ ਗਿਆ ਹੈ ਕਿ ਹਾਈ ਕਮਿਸ਼ਨ ਇਹ ਜਾਣਕਾਰੀ ਹੀ ਨਹੀਂ ਸੀ, ਕਿ ਵੈਦਿਕ ਹਾਫਿਜ਼ ਸਈਦ ਨੂੰ ਮਿਲਣ ਜਾ ਰਹੇ ਹਨ, ਇਸ ਲਈ ਉਸ ਦੇ ਵੱਲੋਂ ਇਸ ਮੁਲਾਕਾਤ ਲਈ ਮਦਦ ਦੇਣ ਦੇ ਸਵਾਲ ਹੀ ਪੈਦਾ ਨਹੀਂ ਹੁੰਦਾ।' ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਵੀ ਸਦਨ 'ਚ ਕਹਿ ਚੁੱਕੇ ਹਨ ਕਿ ਵੈਦਿਕ ਦੀ ਸਈਦ ਨਾਲ ਮੁਲਾਕਾਤ ਜਾਂ ਉਨ੍ਹਾਂ ਦੀ ਪਾਕਿਸਤਾਨ ਯਾਤਰਾ ਦਾ ਭਾਰਤ ਸਕਕਾਰ ਦਾ ਦੂਰ ਦੂਰ ਤੱਕ ਕੋਈ ਲੈਣਾ ਦੇਣਾ ਨਹੀਂ ਹੈ।