arrow

ਖੁੱਲ੍ਹੇ ਦਰਵਾਜ਼ਿਆਂ ਨਾਲ ਚੱਲਦੀ ਰਹੀ ਮੈਟਰੋ ਰੇਲ, ਆਪਰੇਟਰ ਮੁਅੱਤਲ

ਨਵੀਂ ਦਿੱਲੀ, 17 ਜੁਲਾਈ-

ਦਿੱਲੀ ਮੈਟਰੋ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਪਟੜੀ 'ਤੇ ਦੌੜਦੀ ਰੇਲ ਦੇ ਦਰਵਾਜ਼ੇ ਖੁੱਲ੍ਹੇ ਰਹਿ ਗਏ। ਜਦੋਂ ਮੈਟਰੋ ਰੇਲ ਸਟੇਸ਼ਨ ਤੋਂ ਨਿਕਲੀ ਤਾਂ ਉਸ ਦੇ ਖੱਬੇ ਪਾਸੇ ਵਾਲੇ ਸਾਰੇ ਦਰਵਾਜ਼ੇ ਕਰੀਬ ਸਵਾ ਮਿੰਟ ਤੱਕ ਖੁੱਲ੍ਹੇ ਰਹੇ। ਇਹ ਮੈਟਰੋ ਰੇਲ ਅਰਜੁਨਗੜ੍ਹ ਤੇ ਘਿਟਰੌਨੀ ਸਟੇਸ਼ਨ ਵਿਚਾਲੇ ਚੱਲਦੀ ਹੈ।

ਰੇਲ ਜਦੋਂ ਅਗਲੇ ਸਟੇਸ਼ਨ 'ਤੇ ਪੁੱਜੀ ਤਾਂ ਕਿਤੇ ਜਾ ਕੇ ਇਸ ਦੇ ਦਰਵਾਜ਼ੇ ਬੰਦ ਕੀਤੇ ਗਏ। ਇਸ ਲਾਪ੍ਰਵਾਹੀ ਕਾਰਨ ਵੱਡਾ ਹਾਦਸਾ ਵਾਪਸ ਸਕਦਾ ਸੀ। ਰੇਲ ਲਾਈਨ ਨੰ: 2 (ਹੁੱਡਾ ਸਿਟੀ ਸੈਂਟਰ ਤੋਂ ਜਹਾਂਗੀਰਪੁਰੀ) 'ਤੇ ਸੀ। ਡੀ.ਐਮ.ਆਰ.ਸੀ. ਦੇ ਇਕ ਬੁਲਾਰੇ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦਾ ਹੁਕਮ ਦਿੱਤਾ ਹੈ। ਸ਼ੁਰੂਆਤੀ ਤੌਰ 'ਤੇ ਇਹ ਆਪਰੇਟਰ ਦੀ ਗਲਤੀ ਮੰਨੀ ਜਾ ਰਹੀ ਹੈ ਤੇ ਉਸ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਹੈ।