arrow

ਜਾਨ ਕੈਰੀ ਤੇ ਹੇਗਲ ਆਉਣਗੇ ਭਾਰਤ ਦੌਰੇ 'ਤੇ

ਵਾਸ਼ਿੰਗਟਨ, 17 ਜੁਲਾਈ-

ਭਾਰਤ ਦੀ ਨਵੀਂ ਸਰਕਾਰ ਨਾਲ ਸਿੱਧੇ ਤੌਰ 'ਤੇ ਸਬੰਧਾਂ ਨੂੰ ਨਵਾਂ ਰੂਪ ਦੇਣ ਲਈ ਅਮਰੀਕੀ ਰੱਖਿਆ ਮੰਤਰੀ ਚੱਕ ਹੇਗਲ ਤੇ ਵਿਦੇਸ਼ ਮੰਤਰੀ ਜਾਨ ਕੈਰੀ ਭਾਰਤ ਦੌਰੇ 'ਤੇ ਆਉਣਗੇ ਤੇ ਭਾਰਤੀ ਅਧਿਕਾਰੀਆਂ ਨਾਲ ਰੱਖਿਆ ਤੇ ਸੁਰੱਖਿਆ ਸਬੰਧਾਂ 'ਤੇ ਚਰਚਾ ਕਰਨਗੇ।

ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਵਿਦੇਸ਼ ਮੰਤਰੀ ਜਾਨ ਕੈਰੀ ਭਾਰਤ ਨਾਲ ਰਣਨੀਤਕ ਗੱਲਬਾਤ ਲਈ 31 ਜੁਲਾਈ ਨੂੰ ਭਾਰਤ ਆਉਣਗੇ, ਜਿਨ੍ਹਾਂ ਨਾਲ ਗੱਲਬਾਤ ਦੌਰਾਨ ਅਗਸਤ 'ਚ ਅਮਰੀਕੀ ਰੱਖਿਆ ਮੰਤਰੀ ਚੱਕ ਹੇਗਲ ਨਵੀਂ ਦਿੱਲੀ ਵਿਖੇ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਹੋਰ ਸੀਨੀਅਰ ਅਧਿਕਾਰੀ ਵੀ ਭਾਰਤ ਜਾਣਗੇ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਗੱਲਬਾਤ ਲਈ ਭਾਰਤ ਪੁੱਜਣ ਵਾਲੇ ਇਹ ਸਭ ਤੋਂ ਸੀਨੀਅਰ ਅਮਰੀਕੀ ਆਗੂ ਹੋਣਗੇ। ਮੋਦੀ ਵਲੋਂ ਵੀ ਸਤੰਬਰ 'ਚ ਅਮਰੀਕਾ ਦਾ ਦੌਰਾ ਕੀਤੇ ਜਾਣ ਦੀ ਸੰਭਾਵਨਾ ਹੈ।