arrow

ਇੰਗਲੈਂਡ ਨੇ ਦਰਜ ਕਰਵਾਇਆ ਜਡੇਜਾ ਵਿਰੁੱਧ ਮਾਮਲਾ

ਲੰਡਨ, 17 ਜੁਲਾਈ-

ਜੇਮਸ ਐਂਡਰਸਨ ਵਿਰੁੱਧ ਭਾਰਤੀ ਟੀਮ ਦੇ ਸਖਤ ਰਵੱਈਏ ਤੋਂ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ ਇੰਗਲੈਂਡ ਕ੍ਰਿਕਟ ਟੀਮ ਨੇ ਆਲਰਾਊਂਡਰ ਰਵਿੰਦਰ ਜਡੇਜਾ ਵਿਰੁੱਧ ਮੈਦਾਨ ਦੇ ਬਾਹਰ ਡਰਾਉਣ-ਧਮਕਾਉਣ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਹੈ।

ਇੰਗਲੈਂਡ ਨੇ ਮੈਦਾਨ ਦੇ ਬਾਹਰ ਜਡੇਜਾ ਦੇ ਰਵੱਈਏ ਨੂੰ ਇਤਰਾਜਜ਼ਯੋਗ ਦੱਸਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ 10 ਜੁਲਾਈ ਨੂੰ ਮੈਚ ਤੋਂ ਬਾਅਦ ਹੋਈ ਇਸ ਘਟਨਾ ਵਿਚ ਭਾਰਤੀ ਖਿਡਾਰੀ ਜਡੇਜਾ ਐਂਡਰਸਨ ਵੱਲ ਗੁੱਸੇ ਤੇ ਹਮਲਾਵਰਤਾ ਨਾਲ ਅੱਗੇ ਵਧਿਆ ਸੀ।

ਭਾਰਤੀ ਟੀਮ ਨੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ. ਸੀ.) ਵਿਚ ਐਂਡਰਸਨ ਵਿਰੁੱਧ ਜਡੇਜਾ ਨਾਲ ਧੱਕਾਮੁੱਕੀ ਤੇ ਗਾਲੀ-ਗਲੋਚ ਕਰਨ ਦੀ ਸ਼ਿਕਾਇਤ ਦਰਜ ਕਰਾਉਣ ਦੇ ਇਕ ਦਿਨ ਬਾਅਦ ਇੰਗਲੈਂਡ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਇਹ ਕਦਮ ਚੁੱਕਿਆ ਹੈ।