arrow

ਚੀਨੀ ਸੈਨਿਕਾਂ ਨੇ ਲੱਦਾਖ 'ਚ ਘੁਸਪੈਠ ਕਰਨ ਦੀ ਕੀਤੀ ਕੋਸ਼ਿਸ਼

ਲੇਹ, 17 ਜੁਲਾਈ-

ਚੀਨ ਦੇ ਸੈਨਿਕਾਂ ਨੇ ਜੰਮੂ-ਕਸ਼ਮੀਰ 'ਚ ਲੱਦਾਖ ਸੈਕਟਰ ਦੇ ਦੇਮਚੋਕ ਅਤੇ ਚੁਮਾਰ ਖੇਤਰਾਂ 'ਚ ਬੀਤੇ ਤਿੰਨ ਦਿਨ 'ਚ ਦੋ ਵਾਰ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਚੀਨ ਦੀ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਉਸ ਸਮੇਂ ਕੀਤੀ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬ੍ਰਾਜ਼ੀਲ ਦੇ ਫੋਰਟੇਲੇਜ਼ਾ 'ਚ ਮੁਲਾਕਾਤ ਦੌਰਾਨ ਸਰਹੱਦੀ ਮਸਲਿਆਂ ਦੇ ਹੱਲ ਕੱਢਣ ਦੀ ਜਰੂਰਤ 'ਤੇ ਜੋਰ ਦਿੱਤਾ।

ਅਧਿਕਾਰਿਕ ਸੂਤਰਾਂ ਨੇ ਕਿਹਾ ਕਿ ਤਾਜਾ ਘਟਨਾ ਦੇਮਚੋਕ ਸੈਕਟਰ ਦੇ ਚਾਡਿੰਗ ਨੀਲੂ ਨਾਲਾ ਜੰਕਸ਼ਨ 'ਤੇ ਹੋਈ ਜਦੋਂ ਚੀਨੀ ਸੈਨਿਕਾਂ ਨੇ ਇਸ ਖੇਤਰ ਨੂੰ ਚੀਨੀ ਖੇਤਰ ਹੋਣ ਦਾ ਦਾਅਵਾ ਕਰਦੇ ਹੋਏ ਆਪਣੇ ਵਾਹਨਾਂ ਨਾਲ ਖੇਤਰ 'ਚ ਪ੍ਰਵੇਸ਼ ਕੀਤਾ। ਚੀਨੀ ਸੈਨਿਕ ਇਸ ਖੇਤਰ 'ਚ ਚੱਕਰ ਲਗਾਉਣਾ ਚਾਹੁੰਦੇ ਸਨ ਪਰ ਭਾਰਤੀ ਸੈਨਾ ਅਤੇ ਆਈ.ਟੀ.ਬੀ.ਪੀ. ਦੇ ਜਵਾਨਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਸੂਤਰਾਂ ਨੇ ਕਿਹਾ ਕਿ ਬੈਨਰ ਡ੍ਰਿਲ 'ਤੇ ਦੋਵੇਂ ਦੇਸ਼ਾਂ ਦੇ ਸੈਨਿਕਾਂ ਦੁਆਰਾ ਇਕ ਦੂਸਰੇ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਦੋਵੇਂ ਦੇਸ਼ਾਂ ਦੇ ਸੈਨਿਕਾਂ ਵਿਚਕਾਰ 30 ਮਿੰਟ ਤੱਕ ਅੜੀਕਾ ਬਣਿਆ ਰਿਹਾ ਅਤੇ ਬਾਅਦ 'ਚ ਚੀਨੀ ਸੈਨਿਕ ਵਾਪਸ ਪਰਤ ਗਏ।