arrow

ਬ੍ਰਿਕਸ ਬੈਂਕ ਨੇ ਖੋਲ੍ਹੇ ਸਹਿਯੋਗ ਦੇ ਮੌਕੇ- ਪ੍ਰਧਾਨ ਮੰਤਰੀ

ਬ੍ਰਾਜੀਲਿਆ, 17 ਜੁਲਾਈ-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬ੍ਰਿਕਸ ਬੈਂਕ ਨੇ ਦੱਖਣੀ ਅਮਰੀਕੀ ਦੇਸ਼ਾਂ ਨਾਲ ਸਹਿਯੋਗ ਦੇ ਨਵੇਂ ਮੌਕੇ ਖੋਲ੍ਹੇ ਹਨ। ਮੋਦੀ ਨੇ ਦੱਖਣੀ ਅਮਰੀਕੀ ਨੇਤਾਵਾਂ ਨੂੰ ਕਿਹਾ ਕਿ ਉਨ੍ਹਾਂ ਦੀ ਅੱਜ ਚਰਚਾ ਨਾਲ ਬ੍ਰਿਕਸ ਅਤੇ ਦੱਖਣੀ ਅਮਰੀਕਾ ਵਿਚਕਾਰ ਸਾਂਝੇਦਾਰੀ ਦੇ ਨਵੇਂ ਵਿਚਾਰ ਪੈਦਾ ਹੋਣੇ ਚਾਹੀਦੇ ਹਨ।

ਬ੍ਰਿਕਸ ਨਵ ਵਿਕਾਸ ਬੈਂਕ ਨਾਲ ਬ੍ਰਿਕਸ ਦੇਸ਼ ਇਸ 'ਚ ਪਹਿਲਾਂ ਹੀ ਇਕ ਪ੍ਰਕਰਨ ਦੀ ਸ਼ੁਰੂਆਤ ਕਰ ਚੁੱਕੇ ਹਨ। ਇਸ ਨਾਲ ਸਹਿਯੋਗ ਦੇ ਨਵੇਂ ਅਵਸਰ ਪੈਦਾ ਹੋਣਗੇ। ਦੱਖਣੀ ਅਮਰੀਕੀ ਦੇਸ਼ਾਂ ਦੇ ਰਾਸ਼ਟਰਪਤੀਆਂ ਨੂੰ ਬ੍ਰਾਜ਼ੀਲ ਦੇ ਰਾਸ਼ਟਰਪਤੀ ਡਿਲਮਾ ਰੌਸੇਫ ਨੇ ਪੰਜ ਦੇਸ਼ਾਂ ਦੇ ਸ਼ਿਖਰ ਸੰਮੇਲਨ ਦੀ ਇਕ ਬੈਠਕ ਲਈ ਵਿਸ਼ੇਸ਼ ਤੌਰ 'ਤੇ ਸੱਦਾ ਭੇਜਿਆ ਸੀ। ਮੋਦੀ ਨੇ ਕਿਹਾ ਕਿ ਦੱਖਣੀ ਅਮਰੀਕਾ ਕੋਲ ਜਬਰਦਸਤ ਸਮਰਥਾ ਹੈ ਅਤੇ ਕੁਦਰਤ ਦੇ ਜਬਰਦਸਤ ਸਰੋਤ ਅਤੇ ਪ੍ਰਤੀਭਾਵਾਂ ਹਨ।

ਪ੍ਰਧਾਨ ਮੰਤਰੀ ਮੋਦੀ ਦੇਸ਼ ਵਾਪਸੀ ਲਈ ਰਵਾਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਾਜ਼ੀਲ ਦੇ ਸ਼ਹਿਰ ਫੋਰਟੇਲੇਜ਼ਾ 'ਚ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣ ਤੋਂ ਬਾਅਦ ਆਪਣੀ ਤਿੰਨ ਦਿਨਾਂ ਬ੍ਰਾਜੀਲ ਯਾਤਰਾ ਪੂਰੀ ਕਰਕੇ ਅੱਜ ਦੇਸ਼ ਵਾਪਸੀ ਲਈ ਰਵਾਨਾ ਹੋਏ। ਬ੍ਰਾਜ਼ੀਲਿਆ 'ਚ ਬ੍ਰਿਕਸ ਨੇਤਾਵਾਂ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਡਿਲਮਾ ਰੌਸੇਫ ਦੁਆਰਾ ਸੱਦੇ ਦੱਖਣੀ ਅਮਰੀਕੀ ਨੇਤਾਵਾਂ ਨਾਲ ਮੁਲਾਕਾਤ ਕੀਤੀ। ਮੋਦੀ ਦੇਰ ਰਾਤ ਦਿੱਲੀ ਪਹੁੰਚਣ ਤੋਂ ਪਹਿਲਾ ਥੋੜੀ ਦੇਰ ਲਈ ਜਰਮਨੀ ਰੁਕਣਗੇ।