arrow

ਦੁਨੀਆ 'ਚ ਸਭ ਤੋਂ ਜ਼ਿਆਦਾ ਗਰੀਬ ਲੋਕ ਭਾਰਤ 'ਚ!

ਨਵੀਂ ਦਿੱਲੀ, 17 ਜੁਲਾਈ-

ਸਭ ਤੋਂ ਵੱਧ ਗਰੀਬ ਆਬਾਦੀ ਨਾਲ ਸੰਬੰਧਿਤ ਇਕ ਸੂਚੀ 'ਚ ਭਾਰਤ ਦਾ ਥਾਂ ਸਭ ਤੋਂ ਉਪਰ ਆਇਆ ਹੈ। ਹਾਲਾਂਕਿ 1990 ਤੋਂ 2010 ਦਰਮਿਆਨ ਦੱਖਣੀ-ਪੂਰਬੀ ਏਸ਼ੀਆ 'ਚ ਗਰੀਬੀ ਦਰ 'ਚ ਗਿਰਾਵਟ ਆਈ ਹੈ।

ਇਹ ਗੱਲ ਸੰਯੁਕਤ ਰਾਸ਼ਟਰ ਦੀ ਰਿਪੋਰਟ 'ਚ ਕਹੀ ਗਈ ਹੈ। ਸ਼ਹਿ ਸ਼ਤਾਬਦੀ ਵਿਕਾਸ ਟੀਚਾ ਰਿਪੋਰਟ 2014 'ਚ ਕਿਹਾ ਗਿਆ ਹੈ ਕਿ ਦੱਖਣੀ-ਪੂਰਬੀ ਏਸ਼ੀਆ 'ਚ ਗਰੀਬੀ ਦਰ 1990 ਦੇ 45 ਫੀਸਦੀ ਤੋਂ ਘਟ ਕੇ 2010 '14 ਫੀਸਦੀ ਰਹਿ ਗਈ ਹੈ। ਫਿਰ ਵੀ ਇਸ ਇਲਾਕੇ 'ਚ ਵੱਡੇ ਪੱਧਰ 'ਤੇ ਗਰੀਬੀ ਫੈਲੀ ਹੋਈ  ਹੈ।

ਜਾਰੀ ਰਿਪੋਰਟ ਅਨੁਸਾਰ ਸਾਰੇ ਗਰੀਬ ਲੋਕਾਂ ਦਾ 32.9 ਫੀਸਦੀ ਹਿੱਸਾ ਭਾਰਤ 'ਚ ਰਹਿੰਦਾ ਹੈ। ਇਹ ਅਨੁਪਾਤ ਚੀਨ, ਨਾਈਜੀਰੀਆ ਅਤੇ ਬੰਗਲਾਦੇਸ਼   ਦੇ    ਅਨੁਪਾਤ ਨਾਲੋਂ ਵੀ ਜ਼ਿਆਦਾ ਹੈ। ਬਾਲ ਮੌਤ ਦਰ ਵੀ ਭਾਰਤ 'ਚ ਸਭ ਤੋਂ ਵੱਧ ਹੈ। ਇਥੇ 2012 '14 ਲੱਖ ਬੱਚਿਆਂ ਦੀ ਮੌਤ 5 ਸਾਲ ਦੀ ਅਵਸਥਾ ਤੋਂ ਪਹਿਲਾਂ ਹੀ ਹੋ ਗਈ।