arrow

ਵਿਧਾਨ ਸਭਾ ਦੀ ਵੀ ਬੱਤੀ ਹੋਈ ਗੁੱਲ!

ਚੰਡੀਗੜ੍ਹ, 16 ਜੁਲਾਈ-

ਆਮ ਲੋਕਾਂ ਲਈ ਬਿਜਲੀ ਦੇ ਲੰਮੇ-ਲੰਮੇ ਕੱਟਾਂ ਦੀ ਮਾਰ ਦੇ ਦਰਮਿਆਨ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਵਿਚ ਵੀ ਬੱਤੀ ਗੁੱਲ ਹੋ ਗਈ। ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਲੋਂ ਪੇਸ਼ ਕੀਤੇ ਜਾ ਰਹੇ ਬਜਟ ਦੇ ਦੌਰਾਨ ਸਦਨ ਵਿਚ ਛੇ ਮਿੰਟ ਤੱਕ ਹਨੇਰਾ ਛਾਇਆ ਰਿਹਾ।

ਬਾਅਦ ਵਿਚ ਤਕਨੀਕੀ ਨੁਕਸ ਨੂੰ ਸੁਧਾਰ ਲਏ ਜਾਣ ਤੋਂ ਬਾਅਦ ਸਦਨ ਵਿਚ ਰੋਸ਼ਨੀ ਹੋਈ। ਹਾਲਾਂਕਿ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਵਿਚ ਸਥਿਤ ਹੈ ਅਤੇ ਚੰਡੀਗੜ੍ਹ ਵਿਚ ਬਿਜਲੀ ਦੀ ਹਾਲਤ ਪੰਜਾਬ ਦੇ ਮੁਕਾਬਲੇ ਬਿਹਤਰ ਹੈ ਪਰ ਇਸ ਦੇ ਬਾਵਜੂਦ ਬਜਟ ਸੈਸ਼ਨ ਦੌਰਾਨ ਸਦਨ ਦੀ ਬੱਤੀ ਗੁੱਲ ਹੋਈ ਅਤੇ ਬਾਅਦ ਵਿਚ ਬੈਕਅੱਪ ਦੇ ਜ਼ਰੀਏ ਸਦਨ ਵਿਚ ਬਿਜਲੀ ਸਪਲਾਈ ਬਹਾਲ ਕੀਤੀ ਗਈ। ਸਦਨ ਵਿਚ ਗੁੱਲ ਹੋਈ ਇਸ ਬੱਤੀ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ ਕਿਉਂਕਿ ਪੰਜਾਬ ਦੇ ਲੋਕ ਤਾਂ ਬੱਤੀ ਦੇ ਕੱਟ ਦੀ ਮਾਰ ਤਾਂ ਝੱਲ ਹੀ ਰਹੇ ਸਨ ਪਰ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਸਿਆਸੀ ਆਗੂਆਂ ਨੂੰ ਵੀ ਸਦਨ ਵਿਚ ਇਸ ਮਾਰ ਦਾ ਸਾਹਮਣਾ ਕਰਨਾ ਪਿਆ।