arrow

ਪੰਜਾਬ ਬਜਟ: ਸੂਬੇ ਦੀ ਵਿਕਾਸ ਦਰ ਕੇਂਦਰ ਨਾਲੋਂ ਬਿਹਤਰ-ਢੀਂਡਸਾ

ਚੰਡੀਗੜ੍ਹ , 16 ਜੁਲਾਈ-

ਸੂਬੇ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਬੁੱਧਵਾਰ ਨੂੰ 2014-15 ਲਈ ਵਿਧਾਨ ਸਭਾ 'ਚ ਪੰਜਾਬ ਦਾ ਸਲਾਨਾ ਬਜਟ ਪੇਸ਼ ਕਰ ਦਿੱਤਾ ਹੈ।  ਢੀਂਡਸਾ ਨੇ ਬਜਟ ਭਾਸ਼ਣ ਦੌਰਾਨ ਕਿਹਾ ਕਿ ਪੰਜਾਬ ਨੇ ਮਾਲੀ ਘਾਟਾ ਘੱਟ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਵਿਕਾਸ ਦਰ ਕੇਂਦਰ ਨਾਲੋਂ ਬਿਹਤਰ ਹੈ ਕਿਉਂਕਿ ਪੰਜਾਬ ਦੀ ਵਿਕਾਸ ਦਰ ਵਧ ਕੇ 4.63 ਫੀਸਦੀ ਹੋਈ ਹੈ, ਜਦੋਂ ਕਿ ਕੇਂਦਰ ਦੀ ਵਿਕਾਸ ਦਰ 4.47 ਫੀਸਦੀ ਹੈ।

ਵਿੱਤ ਮੰਤਰੀ ਢੀਂਡਸਾ ਵਲੋਂ ਪੇਸ਼ ਕੀਤਾ ਗਿਆ ਕੁੱਲ ਬਜਟ 73,593 ਕਰੋੜ ਰੁਪਏ ਦਾ ਹੈ ਅਤੇ ਇਹ 1841 ਕਰੋੜ ਰੁਪਏ ਦੇ ਘਾਟੇ ਵਾਲਾ ਬਜਟ ਹੈ। 2014-15 ਦਾ ਬਜਟ ਵਿਸ਼ੇਸ਼ ਤੌਰ 'ਤੇ ਆਮ ਆਦਮੀ, ਛੋਟੇ ਵਪਾਰੀਆਂ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਿੱਖਿਆ, ਬਿਜਲੀ, ਉਦਯੋਗ, ਵਪਾਰ, ਨੌਜਵਾਨ ਸੇਵਾਵਾਂ ਆਦਿ ਸਾਰੇ ਪੱਖਾਂ ਨੂੰ ਧਿਆਨ 'ਚ ਰੱਖ ਕੇ ਬਜਟ ਤਿਆਰ ਕੀਤਾ ਗਿਆ ਹੈ। ਪੇਸ਼ ਹਨ ਢੀਂਡਸਾ ਵਲੋਂ ਪੇਸ਼ ਕੀਤੇ ਬਜਟ ਦੀਆਂ ਮੁੱਖ ਗੱਲਾ-

 

- ਮੈਡੀਕਲ ਸਿੱਖਿਆ ਲਈ 200 ਕਰੋੜ

- ਸਮਾਜਿਕ ਸਕਿਓਰਿਟੀ ਲਈ 1,528 ਕਰੋੜ

- 15,256 ਕੈਂਸਰ ਮਰੀਜ਼ਾਂ ਨੂੰੰ ਦਿੱਤੀ ਗਈ 173 ਕਰੋੜ ਦੀ ਮਦਦ

- ਸਰਕਾਰੀ ਮੈਡੀਕਲ ਕਾਲਜਾਂ 'ਚ ਕੈਂਸਰ ਦੇ ਇਲਾਜ ਲਈ 250 ਕਰੋੜ ਰੁਪਏ

- ਦਹਿਸ਼ਤਵਾਦ ਗਤੀਵਿਧੀਆਂ 'ਤੇ ਸਰਕਾਰ ਦੀ ਤਿੱਖੀ ਨਜ਼ਰ

- ਅਨੁਸੂਚਿਤ ਜਾਤੀ ਵਰਗ ਨੂੰ 10 ਕਰੋੜ ਰੁਪਏ ਮਕਾਨਾਂ ਲਈ

 

- ਸਰਕਾਰੀ ਮੈਡੀਕਲ ਕਾਲਜਾਂ '

- ਐੱਸ. ਸੀ./ਬੀ. ਸੀ. ਦੀ ਭਲਾਈ ਯੋਜਨਾ ਲਈ 81 ਕਰੋੜ ਰੁਪਏ

- ਖੇਡਾਂ ਲਈ 33 ਕਰੋੜ ਖਰਚਣ ਦਾ ਅੰਦਾਜ਼ਾ

- ਬਠਿੰਡਾ '100 ਬਿਸਤਰਿਆਂ ਵਾਲ ਅਤਿ ਆਧੁਨਿਕ ਕੈਂਸਰ ਹਸਪਤਾਲ ਬਣੇਗਾ

- ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਲਈ 40 ਕਰੋੜ ਰੁਪਏ

 

- 1600 ਏਕੜ 'ਚ ਬਣੇਗੀ ਐਜੂਕੇਸ਼ਨ ਸਿਟੀ

- 2007 ਤੋਂ ਹੁਣ ਤੱਕ 42,850 ਅਧਿਆਪਕਾਂ ਦੀ ਕੀਤੀ ਭਰਤੀ

- ਡਾ. ਹਰਗੋਬਿੰਦ ਖੁਰਾਨਾ ਵਜੀਫਾ ਸਕੀਮ ਲਈ 10 ਕਰੋੜ ਰੁਪਏ

- ਸੜਕਾਂ ਦੇ ਬੁਨਿਆਦੀ ਢਾਂਚੇ ਲਈ 3,024 ਕਰੋੜ ਦੀ ਤਜਵੀਜ਼

- ਢੋਆ-ਢੁਆਈ ਲਈ 384 ਕਰੋੜ

- 700 ਕਰੋੜ ਰੁਪਏ ਕੌਮੀ ਸੇਵਾ ਯੋਜਨਾ ਲਈ

- ਉਦਯੋਗਿਕ ਵਿਕਾਸ 'ਚ ਲਿਆਂਦੀ ਜਾਵੇਗੀ ਤੇਜ਼ੀ

- ਸਿੱਖਿਆ ਦੇ ਵਿਸਥਾਰ ਲਈ 1859 ਕਰੋੜ

 

- 500 ਕਰੋੜ ਰੁਪਏ ਬਿਜਲੀ ਸੁਧਾਰ ਪ੍ਰੋਗਰਾਮ ਲਈ

- 300 ਕਰੋੜ ਰੁਪਏ ਮਿਡ ਡੇਅ ਮੀਲ ਲਈ

- 18 ਕਰੋੜ ਰੁਪਏ ਸਿੱਖਿਆ ਪ੍ਰੋਗਰਾਮ ਲਈ

- 2014-15 ਦੌਰਾਨ ਸਰਕਾਰ 13, 698 ਅਧਿਆਪਕਾਂ ਦੀ ਭਰਤੀ ਕਰਨ ਦੀ ਪ੍ਰਕਿਰਿਆ ਅਧੀਨ

- ਸੈਰ-ਸਪਾਟੇ ਨੂੰ ਉਤਸ਼ਹਿਤ ਕਰਨ ਲਈ 251 ਕਰੋੜ ਰੁਪਏ

 

- ਆਈ. ਟੀ. ਸਿਟੀ '50,000 ਨੂੰ ਨੌਕਰੀਆਂ ਦਾ ਭਰੋਸਾ

- ਸਿੰਚਾਈ ਦੇ ਬੁਨਿਆਦੀ ਢਾਂਚੇ ਦੀ ਬਿਹਤਰੀ ਲਈ ਅਗਲੇ ਤਿੰਨ ਸਾਲਾਂ 85,552 ਕਰੋੜ ਰੁਪਏ

- ਨਦੀਆਂ ਦੀ ਸਫਾਈ ਲਈ 30 ਕਰੋੜ ਰੁਪਏ

- ਬਿਜਲੀ ਖੇਤਰ 'ਤੇ ਵਿਸ਼ੇਸ਼ ਜ਼ੋਰ

- 1150 ਕਰੋੜ ਸੰਚਾਰ ਲਈ, 750 ਕਰੋੜ ਉਤਪਾਦਨ ਲਈ, 1250 ਕਰੋੜ ਡਿਸਟ੍ਰੀਬਿਊਸ਼ਨ ਲਈ

 

- ਜਲ ਸਪਲਾਈ 100 ਫੀਸਦੀ ਕਰਨ ਦਾ ਟੀਚਾ

- 15,000 ਏਕੜ 'ਚ ਵਿਕਸਿਤ ਕੀਤਾ ਜਾ ਰਿਹਾ ਹੈ ਨਿਊ ਚੰਡੀਗੜ੍ਹ

- ਰੋਜ਼ਗਾਰ ਦੇਣ ਲਈ 1700 ਏਕੜ 'ਚ ਬਣੇਗਾ ਆਈ. ਟੀ. ਸਿਟੀ

- ਮੋਹਾਲੀ 'ਚ ਨਾਬਾਰਡ ਵਿਕਸਿਤ ਕਰੇਗਾ ਆਈ. ਟੀ. ਸਿਟੀ

- ਅਗਲੇ ਤਿੰਨ ਸਾਲਾਂ 'ਚ ਗਰੀਬਾਂ ਲਈ ਬਣਾਏ ਜਾਣਗੇ 1 ਲੱਖ ਮਕਾਨ

 

- ਗਰੀਬਾਂ ਨੂੰ ਮਕਾਨ ਦੇਣ ਲਈ 41 ਕਰੋੜ ਰੁਪਏ

- ਜਲ ਸਪਲਾਈ ਅਤੇ ਸਾਫ-ਸਫਾਈ ਲਈ 200 ਕਰੋੜ ਰੁਪਏ

- ਬੱਸ ਰੈਪਿਡ ਟਰਾਂਸਪੋਰਟ ਸਿਸਟਮ ਅੰਮ੍ਰਿਤਸਰ ਲਈ 495.54 ਕਰੋੜ ਰੁਪਏ

- ਨਰੇਗਾ ਦੀ ਮਜ਼ਦੂਰੀ 184 ਤੋਂ ਵਧਾ ਕੇ 200 ਰੁਪਏ ਕੀਤੀ

- ਟੋਬਿਆਂ ਦੀ ਸਫਾਈ ਯੋਜਨਾ ਲਈ 100 ਕਰੋੜ ਰੁਪਏ

- ਪੰਚਾਇਤ ਘਰਾਂ ਦੀ ਉਸਾਰੀ ਲਈ ਇਕ ਕਰੋੜ 71 ਲੱਖ ਰੁਪਏ

- ਵਾਟਰਸ਼ੈੱਡ ਪ੍ਰਬੰਧਨ ਪ੍ਰੋਗਰਾਮ ਲਈ 30 ਕਰੋੜ ਰੁਪਏ

- ਸ਼ਹਿਰੀ ਵਿਕਾਸ ਲਈ 3800 ਕਰੋੜ ਰੁਪਏ

 

- ਪਸ਼ੂ-ਪਾਲਣ ਅਤੇ ਡੇਅਰੀ ਪਾਲਣ ਨੂੰ ਕੀਤਾ ਜਾ ਰਿਹਾ ਹੈ ਉਤਸ਼ਾਹਿਤ

- ਸਿੰਚਾਈ ਲਈ 1285 ਕਰੋੜ ਰੁਪਏ

- 19531 ਮਕਾਨਾਂ ਦੀ ਉਸਾਰੀ ਲਈ

- ਪੰਜਾਬ '35 ਹਜ਼ਾਰ ਕਰੋੜ ਰੁਪਏ ਦੇ ਪੇਂਡੂ ਕਰਜ਼ ਦਾ ਅੰਦਾਜ਼

- ਪੇਂਡੂ ਵਿਕਾਸ ਲਈ 548 ਕਰੋੜ

 

- ਲੁਧਿਆਣਾ 'ਚ ਮੱਛੀ ਮਾਰਕਿਟ ਦੀ ਹੋਵੇਗੀ ਉਸਾਰੀ

- ਨਵੀਂ ਆਟਾ-ਦਾਲ ਸਕੀਮ ਲਈ 400 ਕਰੋੜ ਰਾਖਵੇਂ

- 1841 ਕਰੋੜ ਦੇ ਘਾਟੇ ਦਾ ਬਜਟ

 

- ਸਾਲ 2014-15 ਦਾ ਵਿੱਤੀ ਘਾਟਾ 10.373 ਕਰੋੜ ਰੁਪਏ

- ਕਣਕ ਦੀ ਖਰੀਦ ਲਈ 17076 ਕਰੋੜ ਦੀ ਤਜਵੀਜ਼

- ਪੀ. ਏ. ਯੂ. ਨੂੰ ਰਿਸਰਚ ਲਈ 310 ਕਰੋੜ

- ਗੰਨੇ ਦੇ ਬਕਾਇਆ ਰਕਮ ਅਦਾਇਗੀ ਲਈ 186 ਕਰੋੜ ਰੁਪਏ ਮੁਹੱਈਆ

 

- ਗੈਰ ਵਿਕਾਸ ਕਾਰਜਾਂ 'ਤੇ ਖਰਚਾ ਸਾਲ 2014-15 ਦੌਰਾਨ 23065 ਕਰੋੜ

- ਮੌਜੂਦਾ ਮਾਲੀ ਸਾਲ ਲਈ ਮਾਲੀ ਘਾਟਾ

- ਵਿਕਾਸ ਕਾਰਜਾਂ 'ਤੇ ਖਰਚਾ 2014-15 ਦੌਰਾਨ 32,148 ਕਰੋੜ

- ਕੁੱਲ ਬਜਟ 73,593 ਕਰੋੜ ਦਾ

- ਮੌਜੂਦਾ ਵਿੱਤੀ ਸਾਲ ਲਈ ਮਾਲੀ ਘਾਟਾ 4252.63 ਕਰੋੜ ਹੋਣ ਦੀ ਤਜਵੀਜ਼