arrow

ਪੰਜਾਬ ਨੂੰ 'ਦਵਾਈ' ਵਾਂਗ ਮਿਲ ਰਹੀ ਹੈ ਬਿਜਲੀ-ਭਗਵੰਤ ਮਾਨ

ਸੰਗਰੂਰ , 16 ਜੁਲਾਈ

ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦੀ ਮੈਂਬਰ ਭਗਵੰਤ ਮਾਨ ਨੇ ਇਕ ਵਾਰ ਫਿਰ ਪੰਜਾਬ 'ਚ ਬਿਜਲੀ ਦੀ ਬੁਰੀ ਹਾਲਤ ਬਾਰੇ ਗੱਲ ਕੀਤੀ ਹੈ। ਉਨ੍ਹਾਂ ਇਸ ਵਾਰ ਵੀ ਬਿਜਲੀ ਦੀ ਕਟੌਤੀ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਨਿਸ਼ਾਨਾ ਵਿਨ੍ਹਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਦਵਾਈ ਦੀ ਤਰ੍ਹਾਂ ਪੰਜਾਬ ਨੂੰ ਬਿਜਲੀ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਸਵੇਰੇ, ਦੁਪਹਿਰੇ, ਸ਼ਾਮ ਅਤੇ ਰਾਤ ਨੂੰ ਲੱਗ ਰਹੇ ਬਿਜਲੀ ਦੇ ਕੱਟਾਂ ਨੇ ਲੋਕਾਂ ਨੂੰ ਪਰੇਸ਼ਾਨ ਕਰਕੇ ਰੱਖਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ 'ਚ ਬਿਜਲੀ ਦੇ ਬੁਰੇ ਹਾਲ ਬਾਰੇ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਨਾਂ ਤਾਂ 'ਪ੍ਰਕਾਸ਼' ਸਿੰਘ ਬਾਦਲ ਹੈ ਪਰ ਪੂਰੇ ਸੂਬੇ 'ਚ ਹਨੇਰਾ ਫੈਲਿਆ ਹੋਇਆ ਹੈ। ਪੰਜਾਬ 'ਚ ਬਿਜਲੀ ਦੀ ਕਮੀ ਨੂੰ ਲੈ ਕੇ ਅਖਬਾਰਾਂ, ਸੋਸ਼ਲ ਮੀਡੀਆ ਅਤੇ ਇੱਥੋਂ ਤੱਕ ਪਾਰਲੀਮੈਂਟ 'ਚ ਵੀ ਕਾਫੀ ਵਾਰ ਗੱਲ ਕੀਤੀ ਗਈ ਹੈ ਜੇਕਰ ਇਹ ਹੀ ਹਾਲ ਰਿਹਾ ਤਾਂ ਆਉਣ ਵਾਲੇ ਦਿਨਾਂ 'ਚ ਲੋਕਾਂ ਦਾ ਜਿਊਣਾ ਮੁਹਾਲ ਹੋ ਜਾਵੇਗਾ।