arrow

ਪੰਜਾਬ ਬਜਟ ਨੇ 'ਗਰੀਬ' ਦੀ ਝੋਲੀ ਕੀ ਪਾਇਆ!

ਚੰਡੀਗੜ੍ਹ , 16 ਜੁਲਾਈ-

ਸੂਬੇ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਬੁੱਧਵਾਰ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ, ਜਿਸ ਦੌਰਾਨ ਇਕ ਆਮ ਆਦਮੀ ਨੂੰ ਕੁਝ ਰਾਹਤ ਮਿਲੀ ਹੈ। ਇਸ ਬਜਟ ਦੌਰਾਨ ਅਗਲੇ ਤਿੰਨ ਸਾਲਾਂ 'ਚ ਗਰੀਬਾਂ ਲਈ ਇਕ ਲੱਖ ਮਕਾਨ ਬਣਾਏ ਜਾਣ ਦਾ ਐਲਾਨ ਕੀਤਾ ਗਿਆ ਹੈ ਅਤੇ ਗਰੀਬਾਂ ਨੂੰ ਮਕਾਨ ਦੇਣ ਲਈ 41 ਕਰੋੜ ਰੁਪਏ ਖਰਚ ਕਰਨ ਦੀ ਗੱਲ ਵੀ ਕਹੀ ਗਈ ਹੈ। ਇਸ ਤੋਂ ਇਲਾਵਾ ਬਜਟ ਦੌਰਾਨ ਗਰੀਬ ਲੋਕਾਂ ਸੰਬੰਧੀ ਨਵੀਂ ਆਟਾ-ਦਾਲ ਸਕੀਮ ਲਈ 400 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।

ਵਿੱਤ ਮੰਤਰੀ ਨੇ ਬਜਟ ਦੌਰਾਨ ਐੱਸ. ਸੀ./ਬੀ. ਸੀ. ਭਲਾਈ ਯੋਜਨਾ ਲਈ 819 ਕਰੋੜ ਰੁਪਏ ਖਰਚ ਕਰਨ ਦਾ ਐਲਾਨ ਕੀਤਾ ਅਤੇ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਅਨੁਸੂਚਿਤ ਜਾਤੀ ਵਰਗ ਨੂੰ 10 ਕਰੋੜ ਰੁਪਏ ਮਕਾਨ ਬਣਾਉਣ ਲਈ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਗਰੀਬੀ ਖਤਮ ਕਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।