arrow

ਇੰਜਨ ਖਰਾਬ ਹੋਣ ਦੇ ਕਾਰਨ ਦੋ ਘੰਟੇ ਤੱਕ ਸੁਰੰਗ 'ਚ ਫਸੀ ਸ੍ਰੀ ਸ਼ਕਤੀ ਐਕਸਪ੍ਰੈਸ

ਚੰਡੀਗੜ੍ਹ, 16 ਜੁਲਾਈ-

ਮਾਤਾ ਵੈਸ਼ਣੋ ਦੇਵੀ ਦੇ ਆਧਾਰ ਕੈਂਪ ਕਟੜਾ ਲਈ ਸਿੱਧੀ ਜਾਣ ਵਾਲੀ ਨਵੀਂ ਟਰੇਨ ਅੱਜ ਸਵੇਰੇ ਕਟੜਾ ਰੇਲਵੇ ਸਟੇਸ਼ਨ ਦੇ ਕੋਲ ਇੰਜਨ ਖਰਾਬ ਹੋਣ ਦੇ ਕਾਰਨ ਇਕ ਸੁਰੰਗ 'ਚ ਫਸ ਗਈ। ਨਵੀਂ ਦਿੱਲੀ ਤੋਂ ਕਟੜਾ ਜਾਣ ਲਈ ਵਾਲੀ ਏ.ਸੀ. ਸੁਪਰਫਾਸਟ ਟਰੇਨ ਸ੍ਰੀ ਸ਼ਕਤੀ ਐਕਸਪ੍ਰੈਸ ਦੂਸਰੀ ਵਾਰ ਇਸ ਮਾਰਗ 'ਤੇ ਚਲ ਰਹੀ ਸੀ ਪਰ ਸਟੇਸ਼ਨ ਤੋਂ ਪੰਜ ਕਿਲੋਮੀਟਰ ਪਹਿਲਾ ਹੀ ਇਹ ਘਟਨਾ ਹੋ ਗਈ।

ਇਕ ਦਿਨ ਪਹਿਲਾ ਹੀ ਟਰੇਨ ਨੂੰ ਨਵੀਂ ਦਿੱਲੀ ਤੋਂ ਸ਼ੁਰੂ ਕੀਤਾ ਗਿਆ ਸੀ। ਫਿਰੋਜ਼ਪੁਰ ਮੰਡਲ ਦੇ ਰੇਲਵੇ ਪ੍ਰਬੰਧਕ ਨੇ ਦੱਸਿਆ ਕਿ ਟਰੇਨ ਕਟੜਾ ਸਵੇਰੇ 7 ਵਜੇ ਪਹੁੰਚੀ, ਹਾਲਾਂਕਿ ਇਸ ਦਾ ਉਥੇ ਪਹੁੰਚਨ ਦਾ ਸਮਾਂ ਸਵੇਰੇ 5.10 ਵਜੇ ਸੀ। ਜੰਮੂ-ਕਸ਼ਮੀਰ ਦਾ ਰੇਲ ਨੈਟਵਰਕ ਫਿਰੋਜ਼ਪੁਰ ਮੰਡਲ ਦੇ ਅਧੀਨ ਪੈਂਦਾ ਹੈ।