arrow

ਇੱਛਾ ਮ੍ਰਿਤੂ ਖੁਦਕੁਸ਼ੀ ਦਾ ਰੂਪ- ਇਸ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ-ਸੁਪਰੀਮ ਕੋਰਟ

ਨਵੀਂ ਦਿੱਲੀ, 16 ਜੁਲਾਈ-

ਸੁਪਰੀਮ ਕੋਰਟ ਨੇ ਇੱਛਾ ਮ੍ਰਿਤੂ ਨੂੰ ਜਾਇਜ਼ ਬਣਾਉਣ ਲਈ ਦਾਇਰ ਇਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਨੂੰ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਇੱਛਾ ਮ੍ਰਿਤੂ ਨੂੰ ਜਾਇਜ਼ ਬਣਾਏ ਜਾਣ ਦੇ ਮਾਮਲੇ 'ਚ ਮਦਦ ਕਰਨ ਦੇ ਲਈ ਸਾਬਕਾ ਸਾਲਿਸਟਰ ਜਨਰਲ ਟੀ. ਆਰ. ਅੰਧਿਆਰੂਜਿਨਾ ਨੂੰ ਅਦਾਲਤ ਮਿੱਤਰ ਨਿਯੁਕਤ ਕੀਤਾ ਹੈ।

ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ਇੱਛਾ ਮ੍ਰਿਤੂ ਖੁਦਕੁਸ਼ੀ ਦਾ ਹੀ ਇਕ ਰੂਪ ਹੈ ਜਿਸ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ 'ਚ ਇੱਛਾ ਮ੍ਰਿਤੂ ਨੂੰ ਜਾਇਜ਼ ਕਰਨ ਲਈ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਸ ਨੂੰ ਖਾਰਜ਼ ਕੀਤਾ ਜਾਣਾ ਚਾਹੀਦਾ ਹੈ। ਇਸ ਮਾਮਲੇ ਨੂੰ ਸੰਵਿਧਾਨਕ ਬੈਂਚ ਦੇ ਹਵਾਲੇ ਕੀਤਾ ਗਿਆ ਸੀ। ਕੇਂਦਰ ਵੱਲੋਂ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਇਸ ਮਾਮਲੇ ਨੂੰ ਸੰਸਦ 'ਚ ਵਿਚਾਰ ਲਈ ਛੱਡ ਦੇਣਾ ਚਾਹੀਦਾ ਹੈ। ਇਹ ਸੰਸਦ ਤੈਅ ਕਰੇ ਕਿ ਇਸ ਲਈ ਕਾਨੂੰਨ 'ਚ ਕੀ ਸੋਧ ਹੋਣੀ ਚਾਹੀਦੀ ਹੈ।