arrow

ਵਿਸ਼ਵ ਦੇ ਇਕ ਤਿਹਾਈ ਅਤਿ ਗਰੀਬ ਭਾਰਤ 'ਚ-ਬਾਲ ਮੌਤ ਦਰ 'ਚ ਵੀ ਅਵੱਲ

ਨਵੀਂ ਦਿੱਲੀ, 16 ਜੁਲਾਈ-

ਵਿਸ਼ਵ ਦੀ ਇਕ ਤਿਹਾਈ ਅਤਿ ਗਰੀਬ ਜਨਸੰਖਿਆ ਭਾਰਤ 'ਚ ਵਸਦੀ ਹੈ ਅਤੇ ਇਥੇ 5 ਸਾਲ ਤੋਂ ਘੱਟ ਉਮਰ 'ਚ ਹੋਣ ਵਾਲੀਆਂ ਮੌਤਾਂ ਦੀ ਦਰ ਵਿਸ਼ਵ 'ਚ ਇਕ ਨੰਬਰ 'ਤੇ ਹੈ। ਇਹ ਗੱਲ ਸੰਯੁਕਤ ਰਾਸ਼ਟਰ ਵੱਲੋਂ ਜਾਰੀ ਇਕ ਰਿਪੋਰਟ 'ਚ ਕਹੀ ਗਈ ਹੈ।

ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਨਜਮਾ ਹੈਪਤੁੱਲਾ ਜਿਨ੍ਹਾਂ ਵੱਲੋਂ ਇਹ ਰਿਪੋਰਟ ਜਾਰੀ ਕੀਤੀ ਗਈ ਹੈ ਨੇ ਕਿਹਾ ਹੈ ਕਿ ਮੋਦੀ ਸਰਕਾਰ ਸਾਹਮਣੇ ਇਹ ਵੱਡੀ ਚੁਣੌਤੀ ਹੈ ਅਤੇ ਇਸ ਨਾਲ ਨਜਿੱਠਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 'ਚੰਗੇ ਦਿਨ ਆਉਂਣਗੇ।' ਉਨ੍ਹਾਂ ਕਿਹਾ 'ਜੋ ਅਸੀਂ ਕੀਤਾ, ਸਾਨੂੰ ਇਸ 'ਤੇ ਮਾਣ ਨਹੀਂ ਹੋਣਾ ਚਾਹੀਦਾ। ਗਰੀਬੀ ਇਕ ਵੱਡੀ ਚੁਣੌਤੀ ਹੈ ਅਤੇ ਮੈਨੂੰ ਯਕੀਨ ਹੈ ਕਿ ਜਦੋਂ ਅਗਲੀ ਰਿਪੋਰਟ ਆਵੇਗੀ ਅਸੀਂ ਬਹੁਤ ਕੁਝ ਚੰਗਾ ਕਰ ਚੁੱਕੇ ਹੋਵਾਂਗੇ।' ਬੇਸ਼ੱਕ 1990 ਤੋਂ 2010 ਦਰਮਿਆਨ ਦੱਖਣ ਪੂਰਬੀ ਏਸ਼ੀਆ 'ਚ ਗਰੀਬੀ ਦਰ 'ਚ ਕਮੀ ਆਈ ਹੈ।

ਸਾਲ 1990 'ਚ ਗਰੀਬੀ ਦਰ 45 ਫੀਸਦੀ ਸੀ ਜੋ ਕਿ 2010 'ਚ ਘੱਟ ਕੇ 14 ਫੀਸਦੀ ਰਹਿ ਗਈ ਹੈ। ਦੁਨੀਆ ਦੇ ਸਭ ਤੋਂ ਗਰੀਬ ਲੋਕਾਂ ਦਾ 32.9 ਫੀਸਦੀ ਹਿੱਸਾ ਭਾਰਤ 'ਚ ਰਹਿੰਦਾ ਹੈ। ਇਹ ਦਰ ਚੀਨ, ਨਾਇਜੀਰੀਆ ਅਤੇ ਬੰਗਲਾਦੇਸ਼ ਦੀ ਦਰ ਨਾਲੋਂ ਵੀ ਜ਼ਿਆਦਾ ਹੈ। ਭਾਰਤ 'ਚ ਬਾਲ ਮ੍ਰਿਤੂ ਦਰ ਵੀ ਬਹੁਤ ਜ਼ਿਆਦਾ ਹੈ। ਇਥੇ ਸਾਲ 2012 '14 ਲੱਖ ਬੱਚਿਆਂ ਦੀ ਮੌਤ 5 ਸਾਲ ਦੀ ਉਮਰ ਤੋਂ ਵੀ ਪਹਿਲਾਂ ਹੋ ਗਈ।