arrow

ਸਈਦ ਨੂੰ ਮਿਲਣਾ ਦੇਸ਼ਧਰੋਹ, ਕਾਰਵਾਈ ਕਰੇ ਸਰਕਾਰ- ਸ਼ਿਵ ਸੈਨਾ

ਮੁੰਬਈ, 16 ਜੁਲਾਈ-

ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਨੇ ਅੱਤਵਾਦੀ ਹਾਫਿਜ ਸਈਦ ਨਾਲ ਮੁਲਾਕਾਤ ਕਰਨ ਵਾਲੇ ਉੱਘੇ ਪੱਤਰਕਾਰ ਵੇਦ ਪ੍ਰਤਾਪ ਵੈਦਿਕ ਦੇ ਖਿਲਾਫ ਕਾਰਵਾਈ ਲਈ ਮੋਦੀ ਸਰਕਾਰ 'ਤੇ ਦਬਾਅ ਬਣਾਉਂਦੇ ਹੋਏ ਅੱਜ ਕਿਹਾ ਕਿ ਕੇਂਦਰ ਸਰਕਾਰ ਇਸ ਮਾਮਲੇ 'ਚ ਆਪਣੀ ਜਿੰਮੇਵਾਰੀ ਤੋਂ ਬੱਚ ਨਹੀਂ ਸਕਦੀ।

ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ਸਾਮ੍ਹਣਾ 'ਚ ਕਿਹਾ ਹੈ ਕਿ ਸਿਰਫ ਇਹ ਕਹਿਣਾ ਕਾਫੀ ਨਹੀਂ ਹੈ ਕਿ ਸਰਕਾਰ ਦਾ ਇਸ ਮੁਲਾਕਾਤ ਨਾਲ ਕੁਝ ਲੈਣਾ ਦੇਣਾ ਨਹੀਂ ਹੈ। ਜੇ ਕਾਂਗਰਸ ਦੀ ਸਰਕਾਰ ਹੁੰਦੀ ਅਤੇ ਕੋਈ ਪੱਤਰਕਾਰ ਹਾਫਿਜ ਜਾਂ ਦਾਊਦ ਨੂੰ ਮਿਲਦਾ ਤਾਂ ਭਾਜਪਾ , ਸਰਕਾਰ 'ਤੇ ਹਮਲਾ ਕਰਦੀ।

ਹੁਣ ਭਾਜਪਾ ਸਰਕਾਰ 'ਚ ਹੈ ਇਸ ਲਈ ਸਿਰਫ ਇਹ ਕਹਿਣ ਨਾਲ ਕੁਝ ਨਹੀਂ ਹੋਵੇਗਾ ਕਿ ਇਸ ਮੁਲਾਕਾਤ ਤੋਂ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ, ਜਰੂਰਤ ਇਹ ਹੈ ਕਿ ਇਸ ਮੁੱਦੇ ਦੀ ਤਹਿ ਤੱਕ ਜਾਇਆ ਜਾਵੇ। ਭਾਜਪਾ ਦੀ ਸਹਿਯੋਗੀ ਪਾਰਟੀ ਨੇ ਕਿਹਾ ਕਿ ਕੋਈ ਹਿੰਦੂ-ਮੁਸਲਿਮ ਭੇਦਭਾਵ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ।