arrow

ਮੰਤਰੀ ਸੀਟ ਅਤੇ 20 ਕਰੋੜ ਦਾ ਲਾਲਚ ਦੇ ਰਹੀ ਭਾਜਪਾ- ਕੇਜਰੀਵਾਲ

ਨਵੀਂ ਦਿੱਲੀ , 16 ਜੁਲਾਈ-

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਭਾਜਪਾ ਪਾਰਟੀ 'ਤੇ ਦੋਸ਼ ਲਗਾਇਆ ਕਿ ਉਹ ਦਿੱਲੀ 'ਚ ਸਰਕਾਰ ਬਣਦੇ ਹੀ ਕਵਾਇਦ 'ਚ ਕਾਂਗਰਸ ਦੇ ਵਿਧਾਇਕਾਂ ਨੂੰ ਖਰੀਦਣ ਲਈ ਮੰਤਰੀ ਸੀਟ ਅਤੇ 20 ਕਰੋੜ ਰੁਪਏ ਦਾ ਲਾਲਚ ਦੇ ਰਹੀ ਹੈ।

ਕੇਜਰੀਵਾਲ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ ਕਿ ਆਪ ਦੇ ਵਿਧਾਇਕਾਂ ਨੂੰ ਤੋੜਣ 'ਚ ਅਸਫਲ ਰਹਿਣ ਤੋਂ ਬਾਅਦ ਭਾਜਪਾ ਦਾ ਨਿਸ਼ਾਨਾ ਹੁਣ ਕਾਂਗਰਸ ਦੇ 6 ਵਿਧਾਇਕਾਂ 'ਤੇ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਦੇ 6 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਹਰੇਕ ਵਿਧਾਇਕ ਨੂੰ 20 ਕਰੋੜ ਰੁਪਏ, 2 ਵਿਧਾਇਕਾਂ ਨੂੰ ਮੰਤਰੀ ਸੀਟ ਅਤੇ 4 ਨੂੰ ਵੱਖ-ਵੱਖ ਸੰਸਥਾਵਾਂ ਦੀ ਪ੍ਰਧਾਨ ਸੀਟ ਦਾ ਲਾਲਚ ਦਿੱਤਾ ਜਾ ਰਿਹਾ ਹੈ। ਉਧਰ ਭਾਜਪਾ ਨੇ ਕੇਜਰੀਵਾਲ ਦੇ ਇਨਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ।