arrow

ਸਾਈਂ ਬਾਬਾ ਮੰਦਿਰ 'ਚ 3 ਦਿਨਾਂ ਅੰਦਰ 4.47 ਕਰੋੜ ਦਾ ਚੜ੍ਹਾਵਾ

ਸ਼ਿਰਡੀ, 16 ਜੁਲਾਈ-

ਗੁਰੂ ਪੂਰਨਿਮਾ ਮੇਲੇ ਮੌਕੇ ਸਾਈਂ ਬਾਬਾ ਮੰਦਿਰ '3 ਦਿਨਾਂ ਅੰਦਰ 4.47 ਕਰੋੜ ਰੁਪਏ ਦਾ ਚੜ੍ਹਾਵਾ ਇਕੱਠਾ ਹੋਇਆ ਹੈ। ਬੀਤੇ ਹਫਤੇ ਇਕੱਠਾ ਹੋਇਆ ਇਹ ਚੜ੍ਹਾਵਾ ਪਿਛਲੇ ਸਾਲ ਇਸੇ ਮੇਲੇ ਦੌਰਾਨ ਇਕੱਤਰ ਹੋਏ ਚੜ੍ਹਾਵੇ ਤੋਂ 39 ਲੱਖ ਰੁਪਏ ਜ਼ਿਆਦਾ ਹੈ।

ਸ੍ਰੀ ਸਾਈਂ ਬਾਬਾ ਸੰਸਥਾਨ ਦੇ ਮੁੱਖ ਲੇਖਾ ਅਫ਼ਸਰ ਦਲੀਪ ਜ਼ਿਰਪੇ ਨੇ ਦੱਸਿਆ ਕਿ ਮੰਦਿਰ ਦੇ ਦਾਨ ਬਕਸੇ ਵਿਚੋਂ ਨਕਦੀ, ਸੋਨੇ ਅਤੇ ਚਾਂਦੀ ਦੇ ਗਹਿਣਿਆਂ ਸਮੇਤ 3.10 ਕਰੋੜ ਬਰਾਮਦ ਹੋਏ ਹਨ ਜਦੋਂ ਕਿ 1.46 ਕਰੋੜ ਆਨ ਲਾਈਨ ਸੰਸਥਾਨ ਦੇ ਨਕਦ ਕਾਊਂਟਰਾਂ ਰਾਹੀਂ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ 25 ਦੇਸ਼ਾਂ ਦੇ ਸ਼ਰਧਾਲੂਆਂ ਵੱਲੋਂ ਵੀ ਇਸ ਮੇਲੇ ਦੌਰਾਨ 10-12 ਲੱਖ ਦਾ ਦਾਨ ਦਿੱਤਾ ਗਿਆ ਹੈ। ਸੰਸਥਾਨ ਨੇ ਵੱਖ ਵੱਖ ਸਰਕਾਰੀ ਬੈਂਕਾਂ '1190 ਕਰੋੜ ਰੁਪਏ ਜਮ੍ਹਾਂ ਕਰਵਾਏ ਹਨ ਜਦੋਂ ਕਿ ਸਾਈਂ ਬਾਬਾ ਦੇ ਖ਼ਜ਼ਾਨੇ '305 ਕਿਲੋਗ੍ਰਾਮ ਸੋਨਾ ਤੇ 3647 ਕਿਲੋਗ੍ਰਾਮ ਚਾਂਦੀ ਪਈ ਹੋਈ ਹੈ ਜਿਸ ਦੀ ਕੀਮਤ 108 ਕਰੋੜ ਰੁਪਏ ਹੈ। ਸਾਈਂ ਬਾਬਾ ਸੰਸਥਾਨ ਵੱਲੋਂ 3 ਦਿਨਾਂ ਮੇਲੇ ਦੌਰਾਨ ਮੁਫਤ ਲੰਗਰ ਦਾ ਪ੍ਰਬੰਧ ਕੀਤਾ ਗਿਆ ਅਤੇ ਇਸ ਲਈ 10 ਸ਼ਰਧਾਲੂਆਂ ਨੇ 20 ਲੱਖ ਰੁਪਏ ਦਾ ਦਾਨ ਦਿੱਤਾ।