arrow

ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਮੁਲਾਕਾਤ

ਫੋਰਟੇਲੇਜ਼ਾ, 16 ਜੁਲਾਈ-

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਨਾਲ ਅੱਜ ਮੁਲਾਕਾਤ ਕੀਤੀ। ਮੋਦੀ ਅਤੇ ਪੁਤਿਨ ਦੇ ਵਿਚਕਾਰ ਇਹ ਮੁਲਾਕਾਤ ਬ੍ਰਾਜ਼ੀਲ ਦੇ ਫੋਰਟੇਲੇਜ਼ਾ 'ਚ ਹੋਈ ਹੈ। ਇਸ ਦੌਰਾਨ ਦੋਪੱਖੀ ਮਾਮਲਿਆਂ 'ਤੇ ਗੱਲਬਾਤ ਹੋਈ। ਜਾਣਕਾਰੀ ਮੁਤਾਬਿਕ ਇਸ ਮੁਲਾਕਾਤ 'ਚ ਮੋਦੀ ਨੇ ਹਿੰਦੀ 'ਚ ਗੱਲ ਕੀਤੀ।

ਮੋਦੀ ਨੇ ਹਿੰਦੀ 'ਚ ਗੱਲਬਾਤ ਕਰਦੇ ਹੋਏ ਪੁਤਿਨ ਨੂੰ ਕਿਹਾ ਕਿ ਰੂਸ ਨਾਲ ਭਾਰਤ ਦੀ ਬਹੁਤ ਪੁਰਾਣੀ ਦੋਸਤੀ ਹੈ। ਭਾਰਤ ਅਤੇ ਰੂਸ ਦੇ ਸਬੰਧ ਬੇਹਦ ਅਹਿਮ ਹਨ। ਪ੍ਰਧਾਨ ਮੰਤਰੀ ਮੋਦੀ ਨੇ ਰੂਸ ਨਾਲ ਰੱਖਿਆ ਅਤੇ ਊਰਜਾ ਖੇਤਰਾ 'ਚ ਰਣਨੀਤਕ ਸਾਂਝੇਦਾਰੀ ਨੂੰ ਵਿਆਪਕ ਬਣਾਉਣ ਦੀ ਪੈਰਵੀ ਕੀਤੀ ਅਤੇ ਰੂਸੀ ਰਾਸ਼ਟਰਪਤੀ ਵਲਾਦਮੀਰ ਪੁਤਿਨ ਨੂੰ ਆਗਾਮੀ ਦਸੰਬਰ 'ਚ ਹੋਣ ਵਾਲੀ ਉਨ੍ਹਾਂ ਦੀ ਭਾਰਤ ਯਾਤਰਾ ਦੌਰਾਨ ਕੁਡਨਕੁਲਮ ਪ੍ਰਮਾਣੂ ਬਿਜਲੀ ਪਲਾਂਟ ਦਾ ਦੌਰਾ ਕਰਨ ਲਈ ਸੱਦਾ ਵੀ ਦਿੱਤਾ ਹੈ।