arrow

ਬ੍ਰਿਕਸ ਵਿਕਾਸ ਬੈਂਕ 'ਚ ਮੈਂਬਰ ਦੇਸ਼ਾਂ ਦੀ ਹੋਵੇਗੀ ਇਕ ਸਮਾਨ ਹਿੱਸੇਦਾਰੀ-ਮੋਦੀ

ਬੈਂਕ ਸਮਝੌਤੇ ਨੂੰ ਦੱਸਿਆ ਇਕ ਮਹੱਤਵਪੂਰਨ ਕਦਮ

ਫੋਰਟੇਲੇਜ਼ਾ, 16 ਜੁਲਾਈ-

ਬ੍ਰਿਕਸ ਸੰਮੇਲਨ ਦੀ ਮੰਗਲਵਾਰ ਨੂੰ ਇਥੇ ਸ਼ੁਰੂਆਤ ਹੋਈ। ਸੰਮੇਲਨ ਦੀ ਸ਼ੁਰੂਆਤ ਇਸ ਸਮਝ ਦੇ ਨਾਲ ਹੋਈ ਹੈ ਕਿ 50 ਅਰਬ ਡਾਲਰ ਦੇ ਪ੍ਰਸਤਾਵਿਤ ਬ੍ਰਿਕਸ ਬੈਂਕ 'ਚ ਪੰਜ ਮੈਂਬਰ ਦੇਸ਼ਾਂ ਦੀ ਸਮਾਨ ਹਿੱਸੇਦਾਰੀ ਹੋਵੇਗੀ। ਇਸ ਬੈਂਕ ਦੀ ਪ੍ਰਧਾਨਗੀ ਭਾਰਤ ਨੂੰ ਮਿਲਣ ਦੀ ਸੰਭਾਵਨਾ ਹੈ।

ਇਸ ਸਬੰਧ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬ੍ਰਿਕਸ ਵਿਕਾਸ ਬੈਂਕ ਨੂੰ ਲੈ ਕੇ ਸਮਝੌਤਾ ਇਕ ਮਾਰ੍ਹਕੇ ਵਾਲਾ ਕਦਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਜੈਕਬ ਜੁੰਮਾ ਅਤੇ ਬ੍ਰਾਜ਼ੀਲ ਦੀ ਰਾਸ਼ਟਰਪਤੀ ਦਿਲਮਾ ਰੋਸੇਫ ਵੀ ਸ਼ਿਖਰ ਸੰਮੇਲਨ 'ਚ ਹਿੱਸਾ ਲੈ ਰਹੇ ਹਨ।