arrow

ਸਿੱਖਿਆ ਮੰਤਰੀ ਵੱਲੋਂ ਵਿਭਾਗ ਦੀ ਹੈਲਪਲਾਈਨ ਜਾਰੀ

ਮੁਹਾਲੀ/ਚੰਡੀਗੜ੍ਹ, 15 ਜੁਲਾਈ-

ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਅਤੇ ਆਮ ਲੋਕਾ ਦੀਆਂ ਸਿੱਖਿਆ ਵਿਭਾਗ ਨਾਲ ਸੰਬੰਧਤ ਸ਼ਿਕਾਇਤਾਂ ਸੁਣਨ ਅਤੇ ਉਨ੍ਹਾਂ ਦੇ ਤੁਰੰਤ ਨਿਪਟਾਰੇ ਲਈ ਅੱਜ ਮੁਹਾਲੀ ਸਥਿਤ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦਫਤਰ ਵਿਖੇ ਟੋਲ ਫਰੀ ਨੰਬਰ 1800 137 2215 ਦਾ ਉਦਘਾਟਨ ਕੀਤਾ। ਡਾ.ਚੀਮਾ ਨੇ ਟੋਲ ਫਰੀ ਨੰਬਰ ਤੋਂ ਇਲਾਵਾ ਵਿਭਾਗ ਦੀ ਵੈਬਸਾਈਟ 'ਤੇ ਜਨ ਸ਼ਿਕਾਇਤਾਂ ਦਾ ਲਿੰਕ ਸਥਾਪਤ ਕਰ ਕੇ ਜਨ ਸ਼ਿਕਾਇਤਾਂ ਲਈ ਵੱਖਰਾ ਸੈਲ ਸਥਾਪਤ ਕੀਤਾ।

ਸ਼ਿਕਾਇਤ ਨਿਵਰਾਨ ਸੈਲ ਦਾ ਉਦਘਾਟਨ ਕਰਦਿਆਂ ਸਿੱਖਿਆ ਮੰਤਰੀ ਡਾ.ਚੀਮਾ ਨੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਹਰ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਹੱਲ ਕਰਨ ਲਈ ਚਾਰਜੋਈ ਕੀਤੀ ਜਾਵੇ। ਡਾ. ਚੀਮਾ ਨੇ ਕਿਹਾ ਕਿ ਇਸ ਸੈਲ ਦਾ ਮੰਤਵ ਸਿੱਖਿਆ ਵਿਭਾਗ ਨਾਲ ਜੁੜੀਆ ਸੱਮਸਿਆਵਾ ਦਾ ਛੇਤੀ ਹੱਲ ਕਰਨਾ ਹੈ। ਡਾ. ਚੀਮਾ ਨੇ ਕਿਹਾ ਕਿ ਸੂਕਲ ਪ੍ਰਬੰਧਕ ਕਮੇਟੀਆਂ, ਪੰਚਾਇਤਾਂ ਅਤੇ ਆਮ ਲੋਕਾ ਦੀਆਂ ਸਿੱਖਿਆ ਵਿਭਾਗ ਨਾਲ ਸੰਬੰਧਤ ਸਿਕਾਇਤਾਂ ਕਈ ਵਾਰ ਲੰਬੇ ਸਮੇ ਤੱਕ ਸਰਕਾਰੀ ਦਫ਼ਤਰਾ ਵਿੱਚ ਲੰਬਿਤ ਪਈਆਂ ਰਹਿੰਦੀਆਂ ਹਨ ਜਿਸ ਕਾਰਨ ਉਨ੍ਹਾਂ 17 ਜੂਨ ਨੂੰ ਵਿਭਾਗ ਦੇ ਪਲੇਠੀ ਮੀਟਿੰਗ ਵਿੱਚ ਇਕ ਮਹੀਨੇ ਦੇ ਅੰਦਰ ਟੋਲ ਫਰੀ ਨੰਬਰ ਅਤੇ ਵੈਬ ਪੋਰਟਲ ਸਥਾਪਤ ਕਰਨ ਲਈ ਕਿਹਾ ਸੀ ਅਤੇ ਵਿਭਾਗ ਨੇ 28 ਦਿਨਾਂ ਦੇ ਅੰਦਰ ਜਨ ਸ਼ਿਕਾਇਤ ਸੈਲ ਸਥਾਪਤ ਕਰ ਕੇ ਸਮੱਸਿਆਵਾਂ ਦੇ ਹੱਲ ਦਾ ਬਿਹਤਰ ਰਾਸਤਾ ਕੱਢਿਆ ਹੈ।

ਡਾ.ਚੀਮਾ ਨੇ ਕਿਹਾ ਕਿ ਇਸ ਟੋਲ ਫਰੀ ਨੰਬਰ 'ਤੇ ਆਮ ਲੋਕ ਸਵੇਰੇ 9 ਵਜੇ ਤੋ ਸ਼ਾਮ 5 ਵਜੇ ਤੱਕ ਆਪਣੀਆਂ ਸ਼ਿਕਾਇਤਾ ਦਰਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਖਾਸ ਕਰਕੇ ਲੰਬਿਤ ਪਈਆਂ ਸ਼ਿਕਾਇਤਾ/ਮਸਲਿਆਂ ਦਾ ਹੱਲ ਕਰਵਾਉਣ ਲਈ ਕੀਤਾ ਗਿਆ ਹੈ ਤਾਂ ਜੋ ਕੋਈ ਸ਼ਿਕਾਇਤਕਰਤਾ ਮਾਨਸਿਕ ਅਤੇ ਸਰੀਰਕ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਦਫ਼ਤਰ ਦੇ ਗੇੜੇ ਨਾ ਕੱਢਣੇ ਪੈਣ ਆਮ ਜਨਤਾ ਆਪਣੀਆਂ ਸ਼ਿਕਾਇਤਾ/ਤਕਲੀਫ਼ਾ ਟੋਲ ਫਰੀ ਨੰਬਰ ਜਾਂ ਵੈੱਬਸਾਈਟ ਰਾਹੀਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਦਫ਼ਤਰ ਵਿਖੇ ਬਣੇ ਜਨ ਸ਼ਿਕਾਇਤ ਸੈਲ ਵਿੱਚ ਦੇ ਸਕਦੀ ਹੈ ਜਿਸ ਦੀ ਛਾਣਬੀਣ ਕਰਨ ਉਪਰੰਤ ਸਿਕਾਇਤਾ ਸਬੰਧਤ ਦਫ਼ਤਰਾਂ ਨੂੰ ਭੇਜੀਆਂ ਜਾਣਗੀਆਂ।