arrow

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਵਲੋਂ ਐਗ ਪ੍ਰੋਸੈਸਰਜ਼ ਐਸੋਸੀਏਸ਼ਨ ਨਾਲ ਅਹਿੰਮ ਮੀਟਿੰਗ

ਬਠਿੰਡਾ, 15 ਜੁਲਾਈ-

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵਲੋਂ ਇੰਡੀਅਨ ਐੱਗ ਪ੍ਰੋਸੈਸਰਜ ਐਸੋਸੀਏਸ਼ਨ ਦੇ ਵਫ਼ਦ ਨਾਲ ਅਹਿੰਮ ਮੀਟਿੰਗ ਕੀਤੀ ਗਈ ਜਿਸ ਦੌਰਾਨ ਇਸ ਉਦਯੋਗ ਨੂੰ ਭਾਰਤ ਅੰਦਰ ਹੋਰ ਪ੍ਰਫੁੱਲਤ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਬੀਤੇ ਦਿਨ ਹੋਈ ਇਸ ਮੀਟਿੰਗ ਦੋਰਾਨ ਇਸ ਵਫਦ ਦੀ ਅਗਵਾਈ ਐਸੋਸੀਏਸ਼ਨ ਦੇ ਪ੍ਰਧਾਨ ਐਸ.ਕੇ.ਐਮ ਸ੍ਰੀ ਸ਼ਿਵ ਕੁਮਾਰ ਅਤੇ ਐਗਜੈਕਟਿਵ ਡਾਇਰੈਕਟਰ ਡਾਂ: ਏ.ਕੇ. ਰਾਜਪੂਤ ਨੇ ਕੀਤੀ।

ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵਲੋਂ ਇੰਡੀਅਨ ਕਨਫੈਕਸ਼ਨਰੀ ਮੈਨੁਫੈਕਚਰਰ ਐਸੋਸੀਏਸ਼ਨ ਦੇ ਵਫ਼ਦ ਨਾਲ ਵੀ ਇਸ ਉਦਯੋਗ ਨਾਲ ਸਬੰਧਤ ਮਸਲੇ ਬਾਰੀਕੀ ਵਿਚ ਵਿਚਾਰੇ ਗਏ। ਇਸ ਵਫ਼ਦ ਵਿਚ ਕੈਡਬਰੀ, ਮੋੌਂਡੇਲੇਜ਼, ਕੈਡੀਕੋ ਅਤੇ ਹੋਰ ਅਹਿੰਮ ਉਦਯੋਗਾਂ ਦੇ ਪ੍ਰਤੀਨਿੱਧ ਸ਼ਾਮਲ ਸਨ। ਇਸੇ ਦੋਰਾਨ ਭਾਰਤ ਅੰਦਰ ਤੁਪਕਾ ਸਿੰਚਾਈ ਦੀ ਬੁਨਿਆਦ ਬੰਨਣ ਵਾਲੀ ਕੰਪਨੀ ਜੈਨ ਈਰੀਗੇਸ਼ਨ ਦੇ ਪ੍ਰਬੰਧਕੀ ਡਾਇਰੈਕਟਰ ਸ੍ਰੀ ਅਨਿਲ ਜੈਨ ਵਲੋਂ ਫੂਡ ਪ੍ਰਸੋਸੈਸਿੰਗ ਦੇ ਖੇਤਰ ਸਬੰਧੀ ਪ੍ਰੈਜੇਨਟੇਸ਼ਨ ਦਿਤੀ ਗਈ। ਫੂਡ ਪ੍ਰੋਸੈਸਿੰਗ ਉਦਯੋਗ ਲਈ ਪੁੱਟੇ ਜਾ ਰਹੇ ਕਦਮਾਂ ਦੇ ਵੇਰਵੇ ਦਿੰਦਿਆ ਸ੍ਰੀਮਤੀ ਬਾਦਲ ਨੇ ਵਫ਼ਦਾ ਨੂੰ ਦੱਸਿਆ ਕਿ ਇਸ ਉਦਯੋਗ ਅਤੇ ਫੂਡ ਸੇਫਟੀ ਸਟੈਂਡਰਜ ਅਥਾਰਟੀ ਆਫ ਇੰਡੀਆ ਦਰਮਿਆਨ ਮਸਲਿਆਂ ਨੂੰ ਪਮੁੱਖਤਾਂ ਨਾਲ ਹਲ ਕੀਤਾ ਜਾ ਰਿਹਾ ਹੈ। ਉਨਾਖ਼ ਇਹ ਵੀ ਕਿਹਾ ਕਿ ਕੇਂਦਰੀ ਬਜਟ ਵਿਚ ਫੂਡ ਪ੍ਰੋਸੈਸਿੰਗ ਇੰਡਸਟ੍ਰੀ ਨੂੰ ਮਜਬੂਤ ਕਰਨ ਲਈ ਉਸਾਰੂ ਕਦਮ ਚੁੱਕੇ ਗਏ ਹਨ ।