arrow

ਬਿਜਲੀ ਸੰਕਟ ਨੂੰ ਲੈ ਕੇ 23 ਨੂੰ ਧਰਨੇ ਦੇਵੇਗੀ ਪੰਜਾਬ ਕਾਂਗਰਸ

ਚੰਡੀਗੜ੍ਹ , 15 ਜੁਲਾਈ-

ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ ਕਾਂਗਰਸ ਨੇ ਸਰਕਾਰ ਖਿਲਾਫ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੂਬਾ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬਿਜਲੀ ਸੰਕਟ ਦੇ ਮੁੱਦੇ ਨੂੰ ਲੈ ਕੇ ਕਾਂਗਰਸ 23 ਜੁਲਾਈ ਨੂੰ ਜ਼ਿਲਾ ਪੱਧਰ 'ਤੇ ਡੀ. ਸੀ. ਦਫਤਰ ਵਿਖੇ ਧਰਨੇ ਦੇਵੇਗੀ।

ਬਾਜਵਾ ਨੇ ਕਿਹਾ ਕਿ ਕਾਂਗਰਸ ਵਿਧਾਨ ਸਭਾ 'ਚ ਵੀ ਬਿਜਲੀ ਸੰਕਟ ਦੇ ਮੁੱਦੇ ਨੂੰ ਗੰਭੀਰਤਾ ਨਾਲ ਚੁੱਕੇਗੀ ਕਿਉਂਕਿ ਸੂਬੇ 'ਚ ਦਿਨੋਂ-ਦਿਨ ਵਿਗੜ ਰਹੀ ਬਿਜਲੀ ਸਪਲਾਈ ਦੀ ਹਾਲਤ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। ਪੰਜਾਬ 'ਚ ਇਨ੍ਹੀਂ ਦਿਨੀਂ ਸ਼ਹਿਰੀ ਇਲਾਕਿਆਂ '6 ਤੋਂ ਲੈ ਕੇ 8 ਘੰਟੇ ਤੱਕ ਦੇ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ, ਜਦੋਂ ਕਿ ਪਿੰਡਾਂ 'ਚ ਬਿਜਲੀ ਦੀ ਕਟੌਤੀ 10 ਤੋਂ 12 ਘੰਟੇ ਤੱਕ ਦੀ ਹੈ। ਇਸ ਤੋਂ ਇਲਾਵਾ ਇੰਡਸਟਰੀ 'ਤੇ ਵੀ ਬਿਜਲੀ ਦੇ ਵੱਡੇ-ਵੱਡੇ ਕੱਟ ਲੱਗ ਰਹੇ ਹਨ, ਜਿਸ ਨਾਲ ਉਦਯੋਗਿਕ ਉਤਪਾਦਨ 'ਤੇ ਅਸਰ ਪੈ ਰਿਹਾ ਹੈ।