arrow

ਬਿਜਲੀ ਸਪਲਾਈ ਨਿਰਵਿਘਨ ਦੇਣ ਦੇ ਦਾਅਵੇ ਖੋਖਲੇ- ਅਜੀਤ ਸਿੰਘ

ਫ਼ਿਰੋਜ਼ਪੁਰ, 15 ਜੁਲਾਈ-

ਅੰਤਾਂ ਦੀ ਗਰਮੀ ਤੇ ਬਾਰਿਸ਼ ਦੀ ਭਾਰੀ ਕਮੀ ਦੇ ਨਾਲ-ਨਾਲ ਬਿਜਲੀ ਤੇ ਪਾਣੀ ਦੀ ਨਾਕਸ ਸਪਲਾਈ ਕਾਰਨ ਸੂਬੇ 'ਚ ਝੋਨੇ ਦੀ ਸੁੱਕ ਰਹੀ ਫ਼ਸਲ ਨੂੰ ਲੈ ਕੇ ਨਿਰਾਸ਼ ਹੋਏ ਕਿਸਾਨਾਂ ਵਲੋਂ ਆਪਣੀ ਫ਼ਸਲ ਵਾਹੇ ਜਾਣ ਦੀਆਂ ਖ਼ਬਰਾਂ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਨੇ ਗਹਿਰੀ ਚਿੰਤਾ ਜ਼ਾਹਿਰ ਕੀਤੀ।

ਅੱਜ ਇਥੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਸਕੱਤਰ ਅਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਦੇ ਕੀਤੇ ਜਾ ਰਹੇ ਦਾਅਵਿਆਂ ਰਾਹੀਂ ਸੂਬੇ ਦੀ ਆਮ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਵਰਕਾਮ ਵੱਲੋਂ ਰੋਜ਼ਾਨਾ ਲਾਏ ਜਾ ਰਹੇ ਅਣਐਲਾਨੇ ਕੱਟਾਂ ਕਾਰਨ ਜਿਥੇ ਲੋਕ ਗਰਮੀ ਨਾਲ ਭੁੱਜ ਰਹੇ ਹਨ, ਉਥੇ ਖਾਸ ਕਰਕੇ ਬੱਚੇ, ਬੁੱਢੇ ਤੇ ਮਰੀਜਾਂ ਦਾ ਬੁਰਾ ਹਾਲ ਹੈ। ਸੀਨੀਅਰ ਕਾਂਗਰਸ ਆਗੂ ਅਜੀਤ ਸਿੰਘ ਨੇ ਮੰਗ ਕੀਤੀ ਕਿ ਨਹਿਰੀ ਪਾਣੀ ਦੀ ਸਪਲਾਈ ਲਗਾਤਾਰ ਯਕੀਨੀ ਬਣਾਈ ਜਾਵੇ।