arrow

ਪੰਜਾਬ 'ਚ ਮੰਡਰਾ ਰਿਹਾ ਹੈ ਸੋਕੇ ਦਾ ਖਤਰਾ

ਜੈਂਤੀਪੁਰ, 15 ਜੁਲਾਈ-

ਜਿੱਥੇ ਭਾਰਤ 'ਚ ਕਈ ਭਾਗਾਂ 'ਚ ਸੋਕੇ ਦਾ ਖਤਰਾ ਮੰਡਰਾ ਰਿਹਾ ਹੈ। ਉਥੇ ਹੀ ਪੰਜਾਬ ਸਟੇਟ ਵੀ ਸੋਕੇ ਦੀ ਜੱਕੜ 'ਚ ਆਉਂਦੀ ਵਿਖਾਈ ਦੇ ਰਹੀ ਹੈ ਕਿਉਂਕਿ ਕੰਮ ਜ਼ੋਰ ਪਏ ਮਾਨਸੂਨ ਦੇ ਅਨੁਪਾਤ ਨੂੰ ਅਧਾਰ ਮਿਲ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਮੌਸਮ ਵਿਭਾਗ ਵੱਲੋਂ ਕੀਤੀ ਜਾਂਚ ਪੜਤਾਲ ਅਨੁਸਾਰ ਹੁਣ ਤੱਕ ਪੂਰੇ ਦੇਸ਼ ਵਿਚ 43 ਫੀਸਦੀ ਬਾਰਿਸ਼ ਘੱਟ ਹੋਈ ਦੱਸੀ ਜਾ ਰਹੀ ਹੈ। ਜਿਸ ਕਾਰਨ ਫਸਲਾਂ ਦੇ ਉਤਪਾਦਨ ਵਿਚ ਭਾਰੀ ਗਿਰਾਵਟ ਆ ਰਹੀ ਹੈ ਅਤੇ ਪਾਣੀ ਬਿਜਲੀ ਦੇ ਸੰਕਟ ਦੀ ਸ਼ੰਕਾ ਵੱਧਦੀ ਜਾ ਰਹੀ ਹੈ।

ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਫਸਲ ਮੌਕੇ ਮੀਂਹ, ਹਨੇਰੀਆ ਝੱਖੜਾਂ ਅਤੇ ਗੜਿਆ ਦੇ ਪੈਣ ਕਾਰਨ ਆਈ ਕੁਦਰਤੀ ਕਰੋਪੀ ਨੂੰ ਲੋਕ ਅਜੇ ਭੁਲੇ ਵੀ ਨਹੀਂ ਹਨ ਅਤੇ ਹੁਣ ਸੋਕੇ ਦੀ ਪੈ ਰਹੀ ਕੁਦਰਤੀ ਕਰੋਪੀ ਨੂੰ ਲੋਕ ਅਜੇ ਭਲੇ ਵੀ ਨਹੀਂ ਹਨ ਅਤੇ ਹੁਣ ਸੋਕੇ ਦੀ ਪੈ ਰਹੀ ਕੁਦਰਤੀ ਕਰੋਪੀ ਤੋਂ ਕਿਸਾਨ ਅਤੇ ਜਨਤਾ ਬਹੁਤ ਜ਼ਿਆਦਾ ਫ਼ਿਕਰਮੰਦ ਹੋਏ ਪਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪੈ ਰਹੀ ਅੱਤ ਦੀ ਗਰਮੀ ਅਤੇ ਸੋਕੇ ਕਾਰਨ ਜਿਥੇ ਝੋਨੇ ਬਾਸਮਤੀ ਦੀ ਫਸਲ ਬਰਬਾਦ ਹੋ ਰਹੀ ਹੈ।

ਉਥੇ ਹੀ ਸਬਜੀਆਂ, ਫੁੱਲਾਂ ਦੇ ਬਾਗ, ਗੰਨਾ ਪਸ਼ੂਆਂ ਲਈ ਚਾਰਾਂ ਆਦਿ ਵੀ ਸੋਕੇ ਤੋਂ ਪ੍ਰਭਾਵਿਤ ਹੋ ਰਹੇ ਹਨ। ਭਾਵੇਂ ਪੰਜਾਬ ਅਤੇ ਹੋਰ ਰਾਜਾਂ ਦੇ ਅਧਿਕਾਰੀ ਇਸ ਮੰਡਰਾ ਰਹੇ ਸੋਕੇ ਤੋਂ ਪੂਰੀ ਤਰ੍ਹਾਂ ਸੁਚੇਤ ਹੋਏ ਪਏ ਹਨ ਕਿਉਂਕਿ ਉਨ੍ਹਾਂ ਨੂੰ ਇਹ ਵੀ ਆਸ ਹੈ ਕਿ ਮਾਨਸੂਨ ਪੋਣਾਂ ਦੀ ਸਥਿਤੀ 'ਚ ਦੇਰ ਨਾਲ ਸੁਧਾਰ ਹੋਣ ਵਾਲਾ ਹੈ। ਗਰਮੀ ਵੀ ਆਪਣਾ ਪੂਰਾ ਪੂਰਾ ਜ਼ੋਰ ਵਿਖਾ ਰਹੀ ਹੈ। ਜਿਸ ਤੋਂ ਪ੍ਰਭਾਵਿਤ ਜਿਥੇ ਫਸਲਾਂ ਵੱਖ ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਰਹੀਆਂ ਹਨ। ਕਿਸਾਨਾਂ ਦੀ ਸਰਕਾਰ ਅਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਪਾਸ ਜ਼ੋਰਦਾਰ ਮੰਗ ਹੈ ਕਿ ਸੋਕੇ ਦੀ ਪੈ ਰਹੀ ਕਰੋਪੀ ਨੂੰ ਮੁੱਖ ਰੱਖਦਿਆਂ ਟਿਊਬਵੈੱਲ ਦੀ ਬਿਜਲੀ ਲਗਾਤਾਰ ਚਾਲੂ ਰੱਖੀ ਜਾਵੇ ਅਤੇ ਸਪਲਾਈ ਵਿਚ ਵਾਧਾ ਕੀਤਾ ਜਾਵੇ।