arrow

ਹਾਥਰਸ 'ਚ ਗੈਂਗਰੇਪ ਨਾਲ ਬਵਾਲ, ਪੀੜਤ ਦੀ ਮੌਤ

ਹਾਥਰਸ , 15 ਜੁਲਾਈ-

ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲੇ 'ਚ ਕਥਿਤ ਸਮੂਹਕ ਬਲਾਤਕਾਰ ਤੋਂ ਬਾਅਦ ਇਕ ਦਲਿਤ ਲੜਕੀ ਵਲੋਂ ਆਤਮ ਹੱਤਿਆ ਕਰ ਲੈਣ ਤੋਂ ਗੁੱਸੇ 'ਚ ਆਏ ਉਸ ਦੇ ਪਰਿਵਾਰ ਵਾਲੇ ਅਤੇ ਬਸਪਾ ਵਰਕਰਾਂ ਨੇ ਮੰਗਲਵਾਰ ਨੂੰ ਸਿਕੰਦਰਾਰਾਓ ਖੇਤਰ 'ਚ ਸੜਕ ਜਾਮ ਕੀਤੀ।

ਪਰਿਵਾਰ ਅਤੇ ਬਸਪਾ ਵਰਕਰ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ। ਦਲਿਤ ਲੜਕੀ ਨਾਲ ਕੁਝ ਲੋਕਾਂ ਨੇ ਜਸਵੰਤਨਗਰ 'ਚ ਬਲਾਤਕਾਰ ਕੀਤਾ। ਉਹ 12 ਜੁਲਾਈ ਨੂੰ ਕਥਿਤ ਤੌਰ 'ਤੇ ਲੜਕੀ ਨੂੰ ਉਸ ਦੇ ਘਰ ਤੋਂ ਅਗਵਾ ਕਰਕੇ ਲੈ ਗਏ ਅਤੇ ਫਿਰ ਉਸ ਨਾਲ ਸਮੂਹਕ ਬਲਾਤਕਾਰ ਕੀਤਾ। ਲੜਕੀ ਨੇ ਸੋਮਵਾਰ ਖੁਦ ਨੂੰ ਅੱਗ ਲਗਾ ਲਈ। ਬੁਰੀ ਤਰ੍ਹਾਂ ਸੜੀ ਲੜਕੀ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।

ਸੜਕ ਜਾਮ ਦੀ ਖਬਰ ਮਿਲਣ 'ਤੇ ਪੁਲਸ ਸੁਪਰਡੈਂਟ ਦੀਪਿਕਾ ਤਿਵਾੜੀ ਮੌਕੇ 'ਤੇ ਪਹੁੰਚੀ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਸਮਝਾ ਕੇ ਜਾਮ ਖੁਲ੍ਹਵਾਇਆ। ਦੀਪਿਕਾ ਤਿਵਾੜੀ ਨੇ ਕਿਹਾ ਕਿ ਪੀੜਤਾ ਨੇ ਮੌਤ ਤੋਂ ਪਹਿਲਾਂ ਦਿੱਤੇ ਬਿਆਨ 'ਚ ਕੁਝ ਲੋਕਾਂ ਦੇ ਨਾਂ ਲਏ ਹਨ। ਅਸੀਂ ਉਨ੍ਹਾਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਨੂੰ ਛੇਤੀ ਗ੍ਰਿਫਤਾਰ ਕੀਤਾ ਜਾਵੇਗਾ।