arrow

ਆਮ ਆਦਮੀ ਪਾਰਟੀ ਨੇ ਬਿਜਲੀ-ਪਾਣੀ 'ਤੇ ਕੀਤੀ ਸਬਸਿਡੀ ਦੀ ਮੰਗ

ਨਵੀਂ ਦਿੱਲੀ, 15 ਜੁਲਾਈ-

ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਿੱਲੀ ਦੇ ਬਜਟ 'ਚ ਬਿਜਲੀ ਦੀਆਂ ਦਰਾਂ 'ਚ ਪੰਜਾਹ ਫੀਸਦੀ ਦੀ ਕਟੌਤੀ ਦੇ ਨਾਲ 700 ਲੀਟਰ ਮੁਫਤ ਪਾਣੀ ਦੇਣ ਦੀ ਵਿੱਤੀ ਵਿਵਸਥਾ ਕੀਤੀ ਜਾਵੇ।

ਆਪ ਦਾ ਕਹਿਣਾ ਹੈ ਕਿ ਐਨ.ਡੀ.ਏ. ਸਰਕਾਰ ਨੇ ਹਾਲਾਂਕਿ ਪਿਛਲੀ ਯੂ.ਪੀ.ਏ. ਸਰਕਾਰ ਦੇ ਫੈਂਸਲੇ ਨੂੰ ਜਾਰੀ ਰੱਖਦਿਆਂ ਦਿੱਲੀ ਵਿਧਾਨ ਸਭਾ ਨੂੰ ਨਿਲਬਿੰਤ ਸਥਿਤੀ 'ਚ ਰੱਖਿਆ ਹੋਇਆ ਹੈ। ਫੇਰ ਵੀ ਬਿਜਲੀ ਪਾਣੀ ਵਰਗੇ ਆਮ ਲੋਕਾਂ ਨਾਲ ਜੁੜੇ ਮਾਮਲਿਆਂ 'ਚ ਉਸ ਨੂੰ ਯੂ.ਪੀ.ਏ. ਸਰਕਾਰ ਦੇ ਫੈਸਲਿਆਂ ਨੂੰ ਬਦਲਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੀ ਦਲੀਲ ਹੈ ਕਿ ਇਸ ਫੈਂਸਲੇ ਨਾਲ ਦਿੱਲੀ ਵਿਧਾਨ ਸਭਾ ਦੀ ਤਤਕਾਲੀਨ ਭਾਵਨਾ ਦਾ ਸਨਮਾਨ ਹੋਵੇਗਾ।

ਉਸ ਸਮੇਂ 90 ਫੀਸਦੀ ਵਿਧਾਇਕ ਬਿਜਲੀ-ਪਾਣੀ ਸਸਤੀ ਕਰਨ ਦੇ ਫੈਂਸਲੇ ਦੇ ਨਾਲ ਖੜੇ ਸਨ ਪ੍ਰੰਤੂ ਮਾਰਚ ਮਹੀਨੇ ਤੋਂ ਬਾਅਦ ਯੂ.ਪੀ.ਏ. ਸਰਕਾਰ ਨੇ ਸਬਸਿਡੀ ਵਾਪਸ ਲੈ ਲਈ ਸੀ। ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਫਿਲਹਾਲ ਦਿੱਲੀ 'ਚ ਸਰਕਾਰ ਬਣਾਉਣ ਦੇ ਮੁੱਦੇ 'ਤੇ ਸਥਿਤੀ ਸਾਫ ਕਰਨ 'ਚ ਝਿੱਜਕ ਰਹੀ ਹੈ ਪ੍ਰੰਤੂ ਉਸ ਨੂੰ ਘੱਟੋ ਘੱਟ ਬਿਜਲੀ ਪਾਣੀ ਦੀਆਂ ਦਰਾਂ 'ਚ ਦਿੱਤੀ ਜਾਣ ਵਾਲੀ ਰਾਹਤ ਨੂੰ ਦੁਬਾਰਾ ਲਾਗੂ ਕਰਨਾ ਚਾਹੀਦਾ ਹੈ।