arrow

ਬਿਲ ਕਲਿੰਟਨ ਜੈਪੁਰ ਪਹੁੰਚੇ

ਜੈਪੁਰ, 15 ਜੁਲਾਈ-

ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਸੋਮਵਾਰ ਰਾਤ ਜੈਪੁਰ ਪਹੁੰਚੇ। ਉਹ ਦੇਸ਼ ਭਰ 'ਚ ਲੱਖਾਂ ਸਕੂਲੀ ਬੱਚਿਆਂ ਲਈ ਚਲਾਏ ਜਾ ਰਹੇ ਭੋਜਨ ਕਾਰਜਕ੍ਰਮ ਦਾ ਨਿਰੀਖਣ ਕਰਨ ਦੇ ਸਿਲਸਿਲੇ 'ਚ ਇਥੇ ਪਹੁੰਚੇ ਹਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਲਿੰਟਨ ਸੋਮਵਾਰ ਰਾਤ 12:30 ਵਜੇ ਚਾਰਟਰਡ ਜਹਾਜ਼ ਰਾਹੀਂ ਇਥੇ ਪਹੁੰਚੇ।

ਉਨ੍ਹਾਂ ਨੂੰ ਓਬਰਾਏ ਰਾਜਵਿਲਾਸ ਹੋਟਲ 'ਚ ਠਹਿਰਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਅੱਜ ਕਲਿੰਟਨ ਇਥੇ ਇਕ ਗ਼ੈਰ-ਸਰਕਾਰੀ ਸੰਗਠਨ ਵੱਲੋਂ ਚਲਾਈ ਜਾ ਰਹੀ ਰਸੋਈ ਦਾ ਜਾਇਜ਼ਾ ਲੈਣਗੇ ਜੋ ਦੇਸ਼ ਭਰ 'ਚ ਹਰ ਰੋਜ਼ ਲੱਖਾਂ ਬੱਚਿਆਂ ਨੂੰ ਭੋਜਨ ਕਰਵਾਉਂਦੀ ਹੈ। ਉਹ ਜੈਪੁਰ ਦੇ ਪ੍ਰਤਾਪ ਨਗਰ ਸਥਿਤ ਸੰਸਕ੍ਰਿਤ ਸਕੂਲ ਦਾ ਵੀ ਦੌਰਾ ਕਰਨਗੇ। ਉਹ ਵੀਰਵਾਰ ਨੂੰ ਲਖਨਊ ਜਾਣਗੇ ਤੇ ਉਥੇ ਉਹ ਆਪਣੀ ਸੇਵਾ ਸੰਸਥਾ ਕਲਿੰਟਨ ਹੈਲਥ ਐਕਸੈਸ ਇਨੀਸ਼ੀਏਟਿਵ ਵੱਲੋਂ ਚਲਾਏ ਜਾ ਰਹੇ ਸਕੂਲ ਤੇ ਸਮੂਦਾਇਕ ਕੇਂਦਰ ਦਾ ਦੌਰਾ ਕਰਨਗੇ।