arrow

ਵੈਦਿਕ ਦਾ ਸਰਕਾਰ ਨਾਲ ਕੋਈ ਸੰਬੰਧ ਨਹੀ- ਸੁਸ਼ਮਾ

ਨਵੀਂ ਦਿੱਲੀ, 15 ਜੁਲਾਈ-

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲੋਕਸਭਾ 'ਚ ਸਪੱਸ਼ਟ ਤੌਰ 'ਤੇ ਕਿਹਾ ਕਿ ਸੀਨੀਅਰ ਪੱਤਰਕਾਰ ਵੇਦ ਪ੍ਰਤਾਪ ਵੈਦਿਕ ਦੇ ਪਾਕਿਸਤਾਨ ਯਾਤਰਾ ਦੀ ਕੋਈ ਜਾਣਕਾਰੀ ਸਰਕਾਰ ਦੇ ਕੋਲ ਨਹੀਂ ਸੀ ਤੇ ਨਾ ਹੀ ਸਰਕਾਰ ਵੈਦਿਕ ਤੇ 26 / 11 ਦੇ ਦੋਸ਼ੀ ਤੇ ਅੱਤਵਾਦੀ ਗੁਟ ਜਮਾਤ ਉਦ ਦਾਅਵਾ ਦੇ ਪ੍ਰਮੁੱਖ ਹਾਫਿਜ ਸਈਦ ਨਾਲ ਮੁਲਾਕਾਤ ਦੇ ਬਾਰੇ 'ਚ ਜਾਣਦੀ ਸੀ।

ਦੋਵਾਂ ਸਦਨਾਂ 'ਚ ਵੈਦਿਕ ਦੇ ਬਿਆਨ ਤੇ ਹਾਫਿਜ ਨਾਲ ਮੁਲਾਕਾਤ ਨੂੰ ਲੈ ਕੇ ਹੰਗਾਮਾ ਮੱਚਿਆ ਹੋਇਆ ਹੈ। ਵਿਰੋਧੀ ਪੱਖ ਸਰਕਾਰ ਨੂੰ ਕਿਸੇ ਹੋਰ ਜਰੂਰੀ ਮਾਮਲੇ 'ਤੇ ਗੱਲ ਕਰਨ ਦਾ ਮੌਕਾ ਹੀ ਨਹੀਂ ਦੇ ਰਹੇ ਹਨ। ਲੋਕਸਭਾ 'ਚ ਇਸ ਸਮੇਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਵੈਦਿਕ ਦਾ ਸਰਕਾਰ ਨਾਲ ਸੰਬੰਧ ਤੋਂ ਇਨਕਾਰ ਕੀਤਾ ਹੈ। ਸਰਕਾਰ ਦੇ ਇਨਕਾਰ ਦੇ ਬਾਵਜੂਦ ਵੀ ਵਿਰੋਧੀ ਪੱਖ ਸਦਨ ਦੀ ਕਾਰਵਾਈ 'ਚ ਰੁਕਾਵਟ ਪਾ ਰਿਹਾ ਹੈ।