arrow

ਅਸ਼ੋਕ ਖੇਮਕਾ ਦੀ ਨਿਯੁਕਤੀ ਨੂੰ ਮਿਲੀ ਹਰੀ ਝੰਡੀ

ਨਵੀਂ ਦਿੱਲੀ, 15 ਜੁਲਾਈ-

ਕੇਂਦਰ ਸਰਕਾਰ ਨੇ ਅੱਜ ਆਈਏਐਸ ਅਸ਼ੋਕ ਖੇਮਕਾ ਦੀ ਨਿਯੁਕਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਖੇਮਕਾ ਹੁਣ ਕੇਂਦਰ 'ਚ ਆਉਂਣਗੇ। ਅਸ਼ੋਕ ਖੇਮਕਾ ਅਜੇ ਹਰਿਆਣਾ 'ਚ ਪੁਰਾਤਤਵ ਵਿਭਾਗ 'ਚ ਕੰਮ ਕਰ ਰਹੇ ਹਨ। ਖੇਮਕਾ ਦਾ 45 ਵਾਰ ਤਬਾਦਲਾ ਹੋ ਚੁੱਕਾ ਹੈ।

ਹਾਲ ਹੀ 'ਚ ਕੈਬਨਿਟ ਸੈਕਰੇਟਰੀ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਖੇਮਕਾ ਦੇ ਹਰਿਆਣੇ ਸਰਕਾਰ ਤੋਂ ਕੇਂਦਰ ਸਰਕਾਰ 'ਚ ਤਬਾਦਲੇ ਦੀ ਸਿਫਾਰਸ਼ ਕੀਤੀ ਸੀ। ਪ੍ਰਧਾਨ ਮੰਤਰੀ ਦਫ਼ਤਰ ਨੇ ਖੇਮਕਾ ਨੂੰ ਕੇਂਦਰ 'ਚ ਜਗ੍ਹਾ ਦੇਣ 'ਤੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਜਿਕਰਯੋਗ ਹੈ ਕਿ 1991 ਬੈਚ ਦੇ ਆਈਏਐਸ ਅਧਿਕਾਰੀ ਅਸ਼ੋਕ ਖੇਮਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੇ ਖਿਲਾਫ ਜ਼ਮੀਨ ਸੌਦੇ 'ਤੇ ਸਵਾਲ ਚੁੱਕਣ ਤੋਂ ਬਾਅਦ ਚਰਚਾ 'ਚ ਆਏ ਸਨ।