arrow

ਚਾਰਧਾਮ ਯਾਤਰਾ 'ਤੇ ਫਿਰ ਖ਼ਤਰਾ!

ਨਵੀਂ ਦਿੱਲੀ, 15 ਜੁਲਾਈ-

ਚਾਰ ਧਾਮ ਯਾਤਰਾ 'ਤੇ ਇੱਕ ਵਾਰ ਫਿਰ ਖ਼ਤਰਾ ਮਡਰਾ ਰਿਹਾ ਹੈ। ਮੌਸਮ ਵਿਭਾਗ ਨੇ ਚਾਰ ਧਾਮ ਯਾਤਰਾ ਅਗਲੇ ਕੁੱਝ ਦਿਨਾਂ ਲਈ ਰੋਕਣ ਦੀ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਨੇ ਕਈ ਇਲਾਕਿਆਂ 'ਚ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਹੈ।

ਮੌਸਮ ਵਿਭਾਗ ਦੇ ਮੁਤਾਬਕ ਅਗਲੇ 48 ਘੰਟੇ ਇਨ੍ਹਾਂ ਇਲਾਕਿਆਂ 'ਚ ਭਾਰੀ ਬਾਰਿਸ਼ ਹੋਵੇਗੀ ਤੇ ਅਜਿਹੇ 'ਚ ਯਾਤਰਾ ਕਰਨਾ ਖ਼ਤਰਨਾਕ ਹੋ ਸਕਦਾ ਹੈ। ਮੌਸਮ ਵਿਭਾਗ ਦੇ ਮੁਤਾਬਕ 16 ਤੇ 17 ਜੁਲਾਈ ਨੂੰ ਭਾਰੀ ਬਾਰਿਸ਼ ਹੋਣ ਦੀ ਅਸ਼ੰਕਾ ਹੈ, ਜਿਸਨੂੰ ਵੇਖਦੇ ਹੋਏ ਚਾਰ ਧਾਮ ਯਾਤਰਾ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

ਉਤਰਾਖੰਡ ਸਰਕਾਰ ਨੇ ਤੱਤਕਾਲ ਪ੍ਰਭਾਵ ਨਾਲ ਗੰਗੋਤਰੀ ਤੇ ਯਮੁਨੋਤਰੀ ਯਾਤਰਾ 'ਤੇ ਰੋਕ ਲਗਾ ਦਿੱਤੀ ਹੈ ਤੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਗੰਗੋਤਰੀ ਤੇ ਯਮੁਨੋਤਰੀ ਯਾਤਰਾ 'ਤੇ ਫਿਲਹਾਲ ਨਾ ਜਾਣ ਤੇ ਜੋ ਲੋਕ ਗਏ ਹਨ ਉਹ ਵਾਪਸ ਪਰਤ ਆੳਂਣ। ਜੋ ਲੋਕ ਵਾਪਸ ਪਰਤਣ 'ਚ ਅਸਮਰੱਥ ਹਨ ਉਹ ਆਸਪਾਸ ਹੀ ਕਿਤੇ ਸੁਰੱਖਿਅਤ ਟਿਕਾਣਾ ਤਲਾਸ਼ ਲੈਣ ਤੇ ਰਸਤੇ 'ਚ ਨਾ ਰਹਿਣ।