arrow

ਚੀਨ ਦੇ ਰਾਸ਼ਟਰਪਤੀ ਨੂੰ ਮਿਲੇ ਮੋਦੀ

ਫੋਰਟਲੇਜ਼ਾ, 15 ਜੁਲਾਈ-

ਬਰਿਕਸ ਦੇਸ਼ਾਂ ਦੇ ਸਿਖਰ ਸਮੇਲਨ 'ਚ ਹਿੱਸਾ ਲੈਣ ਬ੍ਰਾਜ਼ੀਲ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੋਪੱਖੀ ਗੱਲਬਾਤ ਕੀਤੀ। ਬ੍ਰਾਜ਼ੀਲ ਦੇ ਫੋਰਟਲੇਜ਼ਾ 'ਚ ਦੋਵਾਂ ਨੇਤਾਵਾਂ ਦੀ ਗੱਲਬਾਤ ਦੇ ਦੌਰਾਨ ਸਰਹੱਦ ਵਿਵਾਦ ਸਮੇਤ ਆਰਥਕ ਮਸਲਿਆਂ 'ਤੇ ਗੱਲਬਾਤ ਹੋਈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੱਲਬਾਤ ਦੇ ਜਰੀਏ ਸਰਹੱਦ ਵਿਵਾਦ ਦਾ ਹੱਲ ਕੱਢਣਾ ਜਰੂਰੀ ਹੈ। ਭਾਰਤ ਨੇ ਚੀਨ ਦੇ ਰਾਸ਼ਟਰਪਤੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ, ਜਵਾਬ 'ਚ ਸ਼ੀ ਜਿਨਪਿੰਗ ਨੇ ਵੀ ਮੋਦੀ ਨੂੰ ਚੀਨ ਦੌਰੇ ਲਈ ਸੱਦਾ ਦਿੱਤਾ। ਬਰਿਕਸ ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਐਤਵਾਰ ਨੂੰ ਵਿਦੇਸ਼ ਦੌਰੇ 'ਤੇ ਨਿਕਲੇ ਪ੍ਰਧਾਨ ਮੰਤਰੀ ਮੋਦੀ ਸੋਮਵਾਰ ਨੂੰ ਬ੍ਰਾਜ਼ੀਲ ਦੇ ਫੋਰਟਲੇਜ਼ਾ ਪੁੱਜੇ।

ਅੱਜ ਪ੍ਰਧਾਨ ਮੰਤਰੀ ਮੋਦੀ ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ ਦੇ ਸੰਗਠਨ ਯਾਨੀ ਬਰਿਕਸ ਦੇਸ਼ਾਂ ਦੇ ਸਿਖਰ ਸਮੇਲਨ 'ਚ ਹਿੱਸਾ ਲੈਣਗੇ। ਮੋਦੀ ਤੇ ਸ਼ੀ ਜਿਨਪਿੰਗ ਦੀ ਮੁਲਾਕਾਤ 30 ਤੋਂ 40 ਮਿੰਟ ਤੈਅ ਸੀ ਲੇਕਿਨ ਦੋਵਾਂ ਨੇਤਾਵਾਂ ਦੀ ਗੱਲਬਾਤ ਕਰੀਬ 80 ਮਿੰਟ ਤੱਕ ਚੱਲੀ। ਦੋਵਾਂ ਪੱਖਾਂ ਦੇ 'ਚ ਆਰਥਕ ਮਸਲਿਆਂ 'ਤੇ ਗੰਭੀਰ ਚਰਚਾ ਹੋਈ।