arrow

ਓਬਾਮਾ ਨੇ ਚੀਨੀ ਰਾਸ਼ਟਰਪਤੀ ਨੂੰ ਕੀਤਾ ਫੋਨ

ਵਾਸ਼ਿੰਗਟਨ , 15 ਜੁਲਾਈ-

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਚੀਨ ਨਾਲ ਦੋ-ਪੱਖੀ ਸੰਬੰਧਾਂ ਤੇ ਚਰਚਾ ਲਈ ਆਪਣੇ ਚੀਨੀ ਹਮਅਹੁਦਾ ਸ਼ੀ ਚਿਨਪਿੰਗ ਨੂੰ ਫੋਨ ਕੀਤਾ ਅਤੇ ਈਰਾਨ ਦੇ ਮੁੱਦੇ ਤੇ ਦੋਹਾਂ ਦੇਸ਼ਾਂ ਦਰਮਿਆਨ ਲਗਾਤਾਰ ਸਹਿਯੋਗ ਦੀ ਲੋੜ ਤੇ ਜ਼ੋਰ ਦਿੱਤਾ।

ਵ੍ਹਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਦੋਹਾਂ ਨੇਤਾਵਾਂ ਨੇ ਅਮਰੀਕਾ-ਚੀਨ ਰਣਨੀਤਿਕ ਅਤੇ ਆਰਥਕ ਗੱਲਬਾਤ ਦੌਰਾਨ ਹੋਈ ਮਹੱਤਵਪੂਰਨ ਤਰੱਕੀ ਦੀ ਪਰਖ ਅਤੇ ਰਾਸ਼ਟਰਪਤੀ ਓਬਾਮਾ ਨੇ ਇਸ ਗੱਲਬਾਤ ਦੀ ਮੇਜ਼ਬਾਨੀ ਲਈ ਸ਼ੀ ਦਾ ਧੰਨਵਾਦ ਕੀਤਾ।

ਇਸ ਗੱਲਬਾਤ ਦਾ ਆਯੋਜਨ 9 ਅਤੇ 10 ਜੁਲਾਈ ਨੂੰ ਬੀਜਿੰਗ ਚ ਹੋਇਆ ਸੀ। ਓਬਾਮਾ ਨੇ ਦੋਹਾਂ ਦੇਸ਼ਾਂ ਦਰਮਿਆਨ ਸੰਬੰਧ ਵਿਕਸਿਤ ਕਰਨ ਦੀ ਆਪਣੀ ਵਚਨਬੱਧਤਾ ਜ਼ਾਹਰ ਕੀਤੀ ਹੈ। ਅਮੀਰਕਾ ਨੇ ਉਤਰੀ ਕੋਰੀਆ ਚ ਪ੍ਰਮਾਣੂੰ ਨਿਸ਼ੱਸਤਰੀਕਰਨ ਨੂੰ ਪੱਕਾ ਕਰਨ ਲਈ ਅਮਰੀਕਾ ਅਤੇ ਚੀਨ ਦਰਮਿਆਨ ਗੱਲਬਾਤ ਅਤੇ ਸਹਿਯੋਗ ਵਧਾਉਣ ਦੀ ਲੋੜ ਤੇ ਜ਼ੋਰ ਦਿੱਤਾ।