arrow

ਰਸੋਈ 'ਚ ਲੁਕਿਆ ਹੈ ਸਿਹਤਮੰਦ ਵਾਲਾਂ ਦਾ ਰਾਜ

ਨਵੀਂ ਦਿੱਲੀ, 15 ਜੁਲਾਈ-

ਕੀ ਤੁਸੀਂ ਸਿਹਤਮੰਦ ਵਾਲ ਚਾਹੁੰਦੇ ਹੋ। ਜੇਕਰ ਹਾਂ ਤਾਂ ਤੁਸੀਂ ਕੁਝ ਕੰਡੀਸ਼ਨਰ ਅਤੇ ਮੁਆਇਚੁਰਾਇਜਰ ਦੇ ਲਈ ਰਸੋਈ ਦਾ ਸਹਾਰਾ ਲੈ ਸਕਦੇ ਹੋ। ਤੁਸੀਂ ਘਰ ਬੈਠੇ ਹੀ ਇਨ੍ਹਾਂ ਮਾਸਕ ਨੂੰ ਤਿਆਰ ਕਰ ਸਕਦੇ ਹੋ।

ਰੁੱਖੇ ਵਾਲ- (ਜੈਤੂਨ ਦਾ ਤੇਲ ਅਤੇ ਅੰਡਾ) ਦੋ ਅੰਡਿਆਂ '3 ਚਮਚ ਸ਼ੁੱਧ ਜੈਤੂਨ ਤੇਲ ਮਿਲਾ ਕੇ ਮਿਸ਼ਰਣ ਤਿਆਰ ਕਰੋ। ਹੁਣ ਇਸ ਨੂੰ ਵਾਲਾਂ 'ਤੇ ਲੱਗਾ ਕੇ 20 ਮਿੰਟਾਂ ਲਈ ਛੱਡ ਦਿਓ। ਬਾਅਦ 'ਚ ਵਾਲਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਲਵੋ। ਜੈਤੂਨ ਦਾ ਤੇਲ ਵਾਲਾਂ ਨੂੰ ਹਾਈਡਰੇਟ ਕਰਕੇ ਰੱਖਦਾ ਹੈ ਅਤੇ ਅੰਡਾ ਵਾਲਾਂ ਨੂੰ ਵਧਾਉਂਦਾ ਹੈ।

ਹਰ ਤਰ੍ਹਾਂ ਦੇ ਵਾਲਾਂ ਲਈ- (ਐਵਾਕਾਡੋ ਅਤੇ ਸ਼ਹਿਦ) ਇਕ ਪੱਕਿਆ ਹੋਇਆ ਐਵਾਕਾਡੋ ਲਵੋ ਅਤੇ ਉਸ 'ਚ ਇਕ ਆਰਗੈਨਿਕ ਸ਼ਹਿਦ ਮਿਲਾ ਕੇ ਮਾਸਕ ਤਿਆਰ ਕਰੋ। ਇਸ ਨੂੰ ਵਾਲਾਂ '20 ਮਿੰਟਾਂ ਲਈ ਲਗਾਓ। ਐਵਾਕਾਡੋ 'ਚ ਵਿਟਾਮਿਨ ਈ ਅਤੇ ਪ੍ਰੋਟੀਨ ਸਮੇਤ ਕਈ ਤਰ੍ਹਾਂ ਪੋਸ਼ਕ ਤੱਤ ਜਾਂਦੇ ਹਨ। ਇਸ ਨਾਲ ਵਾਲ ਨਰਮ ਅਤੇ ਸਿਹਤਮੰਦ ਬਣ ਜਾਂਦੇ ਹਨ।

ਆਇਲੀ ਹੇਅਰ- (ਸੇਬ ਅਤੇ ਸਿਰਕਾ) ਇਕ ਚੋਥਾਈ ਕੱਪ ਸੇਬ ਦੇ ਸਿਰਕੇ 'ਚ ਇਕ ਸਮੂਚੇ ਨਿੰਬੂ ਦੇ ਛਿਲਕੇ ਦਾ ਬੁਰਾਦਾ ਮਿਲਾ ਲਵੋ। ਇਸ ਨੂੰ ਵਾਲਾਂ 'ਤੇ ਲਗਾਉਣ ਤੋਂ ਬਾਅਦ 15 ਮਿੰਟਾਂ ਲਈ ਛੱਡ ਦਿਓ।

ਸੇਬ ਦਾ ਸਿਰਕਾ ਸ਼ੈਂਪੂ ਅਤੇ ਕੰਡੀਸ਼ਨਰ ਦੀ ਵਰਤੋਂ ਨਾਲ ਸਿਰ 'ਤੇ ਜੰਮੀਆਂ ਚੀਜ਼ਾਂ ਹੱਟ ਜਾਣਗੀਆਂ। ਇਹ ਵਾਲਾਂ ਨੂੰ ਮਜ਼ਬੂਤ ਬਣਾਉਣ ਦੇ ਨਾਲ ਚਮਕਦਾਰ ਵੀ ਬਣਾਉਂਦੇ ਹਨ।

ਡਰਾਈ, ਫਲੈਕੀ ਸਕੈਲਪ ਹੇਅਰ- (ਕੇਲਾ, ਸ਼ਹਿਦ ਅਤੇ ਬਾਦਾਮ) ਅੱਧਾ ਕੇਲਾ, ਦੋ ਚਮਚ ਸ਼ਹਿਦ ਅਤੇ ਕੁਝ ਬੂੰਦਾਂ ਬਦਾਮ ਦੇ ਤੇਲ ਨੂੰ ਮਿਕਸ ਕਰ ਦਿਓ। ਇਸ ਨੂੰ ਸਿਰ 'ਚ ਲਗਾਓ ਅਤੇ ਵਾਲ ਧੋਅ ਤੋਂ ਪਹਿਲਾਂ ਇਸ 20 ਮਿੰਟਾਂ ਲਈ ਛੱਡ ਦਿਓ। ਕੇਲਾ ਵਾਲਾਂ ਦੀ ਨਮੀ  ਨੂੰ ਵਧਾਉਣ ਦੇ ਨਾਲ ਨਾਲ ਸਿਰ ਦੀ ਚਮੜੀ ਹੋਰ ਵੀ ਨਰਮ ਹੋ ਜਾਵੇਗੀ।