arrow

ਸੋਕੇ ਦੇ ਮੁਕਾਬਲੇ ਲਈ ਰੱਬ 'ਤੇ ਭਰੋਸਾ- ਤੋਤਾ ਸਿੰਘ

ਚੰਡੀਗੜ੍ਹ , 14 ਜੁਲਾਈ-

ਮਾਨਸੂਨ 'ਚ ਦੇਰੀ ਦੇ ਚਲਦੇ ਸੂਬੇ 'ਚ ਚੱਲ ਰਹੀ ਸੋਕੇ ਵਰਗੀ ਸਥਿਤੀ ਦੇ ਮੁਕਾਬਲੇ ਲਈ ਤਾਂ ਰੱਬ 'ਤੇ ਹੀ ਭਰੋਸਾ ਹੈ। ਹੁਣ ਇਹ ਗੱਲ ਸੂਬੇ ਦੇ ਖੇਤੀ ਮੰਤਰੀ ਜੱਥੇਦਾਰ ਤੋਤਾ ਸਿੰਘ ਨੇ ਕਹੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਇਸ ਸਥਿਤੀ ਦੇ ਮੁਕਾਬਲੇ ਲਈ ਖੇਤੀ ਵਿਭਾਗ ਵਲੋਂ ਕੀ ਪ੍ਰਬੰਧ ਕੀਤੇ ਹਨ? ਉਨ੍ਹਾਂ ਕਿਹਾ ਕਿ ਕੁਦਰਤ ਦੇ ਅੱਗੇ ਕੁਝ ਨਹੀਂ ਕੀਤਾ ਜਾ ਸਕਦਾ ਅਤੇ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ ਕਿ ਮਾਨਸੂਨ ਆਉਣ ਨਾਲ ਸਥਿਤੀ ਆਮ ਵਾਂਗ ਹੋ ਜਾਏ।

ਜਿਥੋਂ ਤਕ ਸਰਕਾਰ ਦੀ ਗੱਲ ਹੈ ਤਾਂ ਮੁੱਖ ਮੰਤਰੀ ਪਹਿਲਾਂ ਹੀ ਕੇਂਦਰ ਸਰਕਾਰ ਤੋਂ ਸੋਕਾ ਪੈਕੇਜ ਮੰਗ ਚੁੱਕੇ ਹਨ ਅਤੇ ਅੱਗੇ ਵੀ ਇਸਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ਾਂ ਲਗਾਤਾਰ ਜਾਰੀ ਰੱਖੀਆਂ ਜਾਣਗੀਆਂ। ਇਸਦੇ ਇਲਾਵਾ ਕਿਸਾਨਾਂ ਨੂੰ ਸਰਕਾਰ ਆਪਣੇ ਵਾਅਦੇ ਮੁਤਾਬਿਕ ਫਸਲਾਂ ਦੀ ਬੁਆਈ ਦੇ ਲਈ ਲਗਾਤਾਰ 8 ਘੰਟੇ ਬਿਜਲੀ ਜ਼ਰੂਰ ਮੁਹੱਈਆ ਕਰਾਏਗੀ, ਪਾਵੇਂ ਕਿਤਿਓਂ ਵੀ ਇਸਦਾ ਪ੍ਰਬੰਧ ਕਰਨਾ ਪਵੇ।