arrow

ਮੋਦੀ ਸਰਕਾਰ 'ਚ ਨੰਬਰ 2 ਕੌਣ ? ਰਾਜਨਾਥ ਜਾਂ ਜੇਤਲੀ

ਨਵੀਂ ਦਿੱਲੀ, 14 ਜੁਲਾਈ-

ਮੋਦੀ ਸਰਕਾਰ 'ਚ ਨੰਬਰ 2 ਪੋਜ਼ੀਸ਼ਨ 'ਤੇ ਕੌਣ ਹੈ। ਇਸ ਨੂੰ ਲੈ ਕੇ ਦੁਵੀਧਾ ਬਰਕਰਾਰ ਹੈ। ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬ੍ਰਾਜ਼ੀਲ ਦੌਰੇ ਤੋਂ ਪਹਿਲਾਂ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸਰਕਾਰ ਦੇ ਅਧਿਕਾਰਤ ਨੰਬਰ 2 ਦਾ ਐਲਾਨ ਹੋ ਸਕਦਾ ਹੈ ਪਰ ਅਜਿਹਾ ਨਹੀਂ ਹੋਇਆ। ਹਾਲਾਂਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀ. ਐੱਮ ਦੀ ਗੈਰ ਹਾਜ਼ਿਰੀ 'ਚ ਜੇਕਰ ਕੈਬਨਿਟ ਬੈਠਕ ਦੀ ਲੋੜ ਪਵੇ ਤਾਂ ਇਸ ਦਾ ਸੰਚਾਲਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕਰਨਗੇ।

ਤੁਹਾਨੂੰ ਦੱਸ ਦਈਏ ਕਿ ਮੋਦੀ ਸਰਕਾਰ 'ਚ ਨੰਬਰ 2 ਦੀ ਰੇਸ 'ਚ ਰਾਜਨਾਥ ਸਿੰਘ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਦਾ ਨਾਂ ਹੈ। ਹਾਲਾਂਕਿ ਇਸ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। 26 ਮਈ ਨੂੰ ਸਹੁੰ ਚੁੱਕ ਸਮਾਰੋਹ 'ਚ ਯਾਦ ਕਰੀਏ ਤਾਂ ਪੀ. ਐੈੱਮ ਮੋਦੀ ਤੋਂ ਬਾਅਦ ਸੀਨੀਅਰਤਾ ਦੇ ਆਧਾਰ 'ਤੇ ਰਾਜਨਾਥ ਸਿੰਘ ਨੇ ਸੀਟ ਦੀ ਗੁਪਤਤਾ ਦੀ ਸਹੁੰ ਲਈ ਸੀ। ਇਸ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਫਿਰ ਅਰੁਣ ਜੇਤਲੀ ਨੇ। ਮਜ਼ੇਦਾਰ ਗੱਲ ਇਹ ਹੈ ਕਿ ਮਨਮੋਹਨ ਸਿੰਘ ਸਰਕਾਰ ਦੇ ਦੌਰਾਨ ਵੀ ਨੰਬਰ 2 ਦੀ ਪੋਜ਼ੀਸ਼ਨ ਨੂੰ ਲੈ ਕੇ ਕਈ ਵਾਰ ਬਹਿਸ ਹੋਈ ਸੀ। ਉਸ ਦੌਰਾਨ ਵੀ ਐਕਟਿੰਗ ਪੀ. ਐੱਮ ਨੂੰ ਲੈ ਕੇ ਕੋਈ ਨਿਰਦੇਸ਼ ਜਾਰੀ ਨਹੀਂ ਹੋਇਆ।

ਯੂ. ਪੀ. ਸਰਕਾਰ ਦੌਰਾਨ ਇਕ ਆਰ. ਟੀ. ਆਈ ਦੇ ਜਵਾਬ 'ਚ ਕੈਬਨਿਟ ਸਕੱਤਰੇਤ ਨੇ ਕਿਹਾ ਸੀ ਕਿ ਮਨਮੋਹਨ ਸਿੰਘ ਦੀ ਗੈਰ ਹਾਜ਼ਿਰੀ 'ਚ ਕੈਬਨਿਟ ਕਮੇਟੀ ਆਨ ਪਾਲਿਟੀਕਲ ਅਫੇਅਰਸ ਨੂੰ ਰਾਸ਼ਟਰੀ ਐਮਰਜੈਂਸੀ ਨਾਲ ਜੁੜੇ ਮਾਮਲੇ 'ਚ ਫੈਸਲੇ ਲੈਣ ਦਾ ਅਧਿਕਾਰ ਹੈ। ਪਹਿਲਾਂ ਇਹ ਸੀਟ ਪ੍ਰਣਬ ਮੁਖਰਜੀ ਕੋਲ ਰਹੀ ਬਾਅਦ 'ਚ ਏ. ਕੇ. ਐਂਟਨੀ ਨੇ ਇਹ ਜ਼ਿੰਮੇਦਾਰੀ ਸੰਭਾਲੀ। ਜੇਕਰ ਮੋਦੀ ਦੀ ਗੈਰ ਹਾਜ਼ਿਰੀ 'ਚ ਸੀ. ਸੀ. ਸੀ. ਪੀ. ਏ ਦੀ ਬੈਠਕ ਹੁੰਦੀ ਹੈ ਤਾਂ ਰਾਜਨਾਥ ਸਿੰਘ ਮੀਟਿੰਗ ਦੀ ਪ੍ਰਧਾਨਗੀ ਕਰ ਸਕਦੇ ਹਨ। ਉਨ੍ਹਾਂ ਦੇ ਨੰਬਰ 2 ਹੋਣ ਦੀ ਸੰਭਾਵਨਾ ਇਸ ਗੱਲ ਨਾਲ ਹੋਰ ਵੀ ਮਜ਼ਬੂਤ ਹੁੰਦੀ ਹੈ ਕਿ ਲੋਕਸਭਾ 'ਚ ਉਹ ਮੋਦੀ ਦੀ ਨਾਲ ਵਾਲੀ ਸੀਟ 'ਤੇ ਬੈਠਦੇ ਹਨ। ਇਸ ਦੇ ਇਲਾਵਾ ਉਹ ਲੋਕਸਭਾ 'ਚ ਭਾਜਪਾ ਦੇ ਉਪਨੇਤਾ ਵੀ ਹਨ।