arrow

ਪੰਛੀ ਨਾਲ ਟਕਰਾਉਣ ਤੋਂ ਬਾਅਦ ਸੁਰੱਖਿਅਤ ਉਤਰਿਆ ਏਅਰ ਇਡਿੀਆ ਦਾ ਜਹਾਜ਼

ਨੇਵਾਰਕ (ਅਮਰੀਕਾ), 14 ਜੁਲਾਈ-

ਪੰਛੀ ਨਾਲ ਟਕਰਾ ਜਾਣ ਦੇ ਕਾਰਨ ਖੱਬੇ ਇੰਜਨ 'ਚ ਆਈ ਖਰਾਬੀ ਦੇ ਚਲਦੇ ਏਅਰ ਇੰਡੀਆ ਦਾ ਬੋਇੰਗ 777 ਜਹਾਜ਼ ਉਡਾਨ ਭਰਨ ਤੋਂ ਕੁੱਝ ਹੀ ਦੇਰ ਬਾਅਦ ਵਾਪਸ ਪਰਤ ਆਇਆ। ਇਸ ਜਹਾਜ਼ '313 ਲੋਕ ਸਵਾਰ ਸਨ। ਇਸ ਘਟਨਾ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।

ਮੁੰਬਈ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਏਆਈ 144 ਨੇ ਨੇਵਾਰਕ ਲਿਬਰਟੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ ਕਰੀਬ ਸਾਢੇ ਚਾਰ ਵਜੇ ਉਡਾਨ ਭਰੀ ਸੀ। ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੰਛੀ ਨਾਲ ਟਕਰਾਉਣ ਦੇ ਕਾਰਨ ਖੱਬੇ ਇੰਜਨ 'ਚ ਖਰਾਬੀ ਦੇ ਚਲਦੇ ਜਹਾਜ਼ ਨੂੰ ਸਥਾਨਕ ਸਮੇਂ ਅਨੁਸਾਰ ਪੰਜ ਵਜੇ ਹੇਠਾਂ ਉਤਾਰ ਲਿਆ ਗਿਆ। ਮੁਸਾਫਰਾਂ ਨੂੰ ਜਹਾਜ਼ ਤੋਂ ਉਤਾਰ ਕੇ ਹੋਟਲ 'ਚ ਠਹਿਰਾਇਆ ਗਿਆ ਤੇ ਏਅਰਲਾਈਨ ਉਨ੍ਹਾਂ ਨੂੰ ਮੰਜ਼ਿਲ 'ਤੇ ਪਹੁੰਚਾਉਂਣ ਲਈ ਪ੍ਰਬੰਧ ਕਰ ਰਹੀ ਹੈ।