arrow

ਹਾਫਿਜ ਸਈਦ ਨਾਲ ਸੀਨੀਅਰ ਪੱਤਰਕਾਰ ਦੀ ਮੁਲਾਕਾਤ 'ਤੇ ਰਾਜ ਸਭਾ ਮੁਲਤਵੀ

ਨਵੀਂ ਦਿੱਲੀ, 14 ਜੁਲਾਈ-

ਅੱਤਵਾਦੀ ਹਾਫਿਜ ਸਈਦ ਨਾਲ ਭਾਰਤ ਦੇ ਸੀਨੀਅਰ ਪੱਤਰਕਾਰ ਵੇਦ ਪ੍ਰਤਾਪ ਵੈਦਿਕ ਦੀ ਮੁਲਾਕਾਤ ਤੋਂ ਬਾਅਦ ਦੇਸ਼ 'ਚ ਰਾਜਨੀਤੀ ਗਰਮਾ ਗਈ ਹੈ। ਕਾਂਗਰਸ ਸਮੇਤ ਕਈ ਵਿਰੋਧੀ ਦਲਾਂ ਨੇ ਇਸ ਮੁਲਾਕਾਤ ਨੂੰ ਗਲਤ ਦੱਸਿਆ ਹੈ ਤੇ ਇਸ ਮੁਲਾਕਾਤ 'ਤੇ ਇਤਰਾਜ਼ ਪ੍ਰਗਟਾਇਆ ਹੈ।

ਕਾਂਗਰਸ ਨੇ ਸਰਕਾਰ 'ਤੇ ਇਲਜ਼ਾਮ ਲਗਾਇਆ ਹੈ ਕਿ ਵੈਦਿਕ ਦੀ ਹਾਫਿਜ ਸਈਦ ਨਾਲ ਮੁਲਾਕਾਤ ਸਰਕਾਰ ਦੇ ਇਸ਼ਾਰੇ 'ਤੇ ਹੀ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਰਾਜ ਸਭਾ 'ਚ ਵੀ ਖੂਬ ਹੰਗਾਮਾ ਹੋਇਆ। ਕਾਂਗਰਸ ਮੈਬਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਬੈਠਕ ਅੱਜ ਸ਼ੁਰੂ ਹੋਣ ਤੋਂ ਕੁੱਝ ਹੀ ਦੇਰ ਬਾਅਦ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਉਧਰ ਵੈਦਿਕ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ, ਪੱਤਰਕਾਰ ਦੀ ਹੈਸੀਅਤ ਨਾਲ ਹਾਫਿਜ ਨਾਲ ਮੁਲਾਕਾਤ ਕੀਤੀ ਸੀ।