arrow

ਡਾਕਟਰਾਂ 'ਤੇ ਹਮਲਾ ਮਾਮਲਾ: ਏਂਮਸ ਨੇ ਖ਼ਤਮ ਕੀਤੀ ਹੜਤਾਲ

ਨਵੀਂ ਦਿੱਲੀ, 14 ਜੁਲਾਈ-

ਇੱਕ ਮਰੀਜ ਦੇ ਪਰਿਵਾਰ ਵਾਲਿਆਂ ਵਲੋਂ ਤਿੰਨ ਸੀਨੀਅਰ ਰੈਜੀਡੈਂਟ ਡਾਕਟਰਾਂ 'ਤੇ ਹਮਲੇ ਤੋਂ ਬਾਅਦ ਏਂਮਸ ਦੇ ਡਾਕਟਰਾਂ ਵਲੋਂ ਕੀਤੀ ਜਾ ਰਹੀ ਹੜਤਾਲ ਹਸਪਤਾਲ ਅਧਿਕਾਰੀਆਂ ਵਲੋਂ ਉਚਿੱਤ ਸੁਰੱਖਿਆ ਦੀਆਂ ਮੰਗਾਂ ਪੂਰੀਆਂ ਕੀਤੇ ਜਾਣ ਦੀ ਸਹਿਮਤੀ ਤੋਂ ਬਾਅਦ ਐਤਵਾਰ ਦੇਰ ਸ਼ਾਮ ਖ਼ਤਮ ਕਰ ਦਿੱਤੀ ਗਈ। ਏਂਮਸ (ਸੰਪੂਰਣ ਭਾਰਤੀ ਆਯੁਰਵਿਗਿਆਨ ਸੰਸਥਾਨ) ਦੇ ਡਾਕਟਰ ਸਰਜੀਕਲ ਅਮਰਜੈਂਸੀ ਵਾਰਡ 'ਚ ਭਰਤੀ ਇੱਕ ਮਰੀਜ ਦੇ ਪਰਿਵਾਰ ਵਾਲਿਆਂ 'ਤੇ ਬੰਦੂਕਾਂ ਤਾਣਨ ਤੇ ਕੰਮ 'ਤੇ ਤੈਨਾਤ ਤਿੰਨ ਡਾਕਟਰਾਂ ਨੂੰ ਕੁੱਟਣ ਦਾ ਇਲਜ਼ਾਮ ਲਗਾਉਂਦੇ ਹੋਏ ਉਚਿਤ ਸੁਰੱਖਿਆ ਦੀ ਮੰਗ ਕਰਦੇ ਹੋਏ ਅਨਿਸ਼ਚਿਤ ਕਾਲ ਦੀ ਹੜਤਾਲ 'ਤੇ ਚਲੇ ਗਏ ਸਨ।

ਡਾਕਟਰਾਂ ਨੇ ਕਿਹਾ ਸੀ ਕਿ ਘਟਨਾ 'ਚ ਸ਼ਾਮਿਲ ਲੋਕ ਇਸਤੋਂ ਬਾਅਦ ਏਂਮਸ ਦਾ ਮੁੱਖ ਦਰਵਾਜਾ ਤੋੜਕੇ ਇੱਕ ਐਸਯੂਵੀ ਕਾਰ 'ਚ ਹਸਪਤਾਲ ਤੋਂ ਫਰਾਰ ਹੋ ਗਏ। ਹਸਪਤਾਲ ਪ੍ਰਸ਼ਾਸਨ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਜਿਸਤੋਂ ਬਾਅਦ ਪੁਲਿਸ ਨੇ ਮਾਮਲੇ ਨੂੰ ਲੈ ਕੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਰੈਜੀਡੈਂਟ ਡਾਕਟਰਾਂ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਮਰਜੈਂਸੀ ਵਾਰਡ ਦੇ ਬਾਹਰ ਸਮਰੱਥ ਹਥਿਆਰਬੰਦ ਸੁਰੱਖਿਆ ਕਰਮੀਆਂ ਨੂੰ ਤੈਨਾਤ ਕਰਨ ਦੀ ਮੰਗ ਕੀਤੀ ਸੀ।