arrow

ਚੋਣ ਕਮਿਸ਼ਨ ਵਲੋਂ ਚੌਹਾਨ ਨੂੰ ਕਾਰਨ ਦੱਸੋ ਨੋਟਿਸ

ਨਵੀਂ ਦਿੱਲੀ, 14 ਜੁਲਾਈ-

ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚੌਹਾਨ ਲਈ ਇੱਕ ਨਵੀਂ ਮੁਸ਼ਕਲ ਖੜ੍ਹੀ ਹੋ ਗਈ ਹੈ। ਚੋਣ ਕਮਿਸ਼ਨ ਨੇ ਪੇਡ ਨਿਊਜ ਦੇ ਇੱਕ ਮਾਮਲੇ 'ਚ ਕਾਨੂੰਨ ਦੇ ਮੁਤਾਬਕ ਆਪਣੇ ਚੋਣ ਖਰਚੇ ਦੀ ਜਾਣਕਾਰੀ ਦੇਣ 'ਚ ਨਾਕਾਮ ਰਹਿਣ 'ਤੇ ਚੌਹਾਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਉਨ੍ਹਾਂ ਨੂੰ ਪੁੱਛਿਆ ਹੈ ਕਿ ਉਨ੍ਹਾਂ ਨੂੰ ਕਿਉਂ ਨਾ ਅਯੋਗ ਘੋਸ਼ਤ ਕਰ ਦਿੱਤਾ ਜਾਵੇ।

ਚੌਹਾਨ ਨੂੰ ਨੋਟਿਸ ਦਾ ਜਵਾਬ ਦੇਣ ਲਈ 20 ਦਿਨ ਦਾ ਵਕਤ ਦਿੰਦੇ ਹੋਏ ਕਮਿਸ਼ਨ ਨੇ ਕਿਹਾ ਕਿ ਉਹ ਜਨਪ੍ਰਤੀਨਿਧਤਵ ਕਾਨੂੰਨ ਤੇ ਨਿਯਮਾਂ ਦੇ ਮੁਤਾਬਕ ਚੋਣ ਖਰਚ ਦੇ ਹਿਸਾਬ ਦੀ ਜਾਣਕਾਰੀ ਦੇਣ 'ਚ ਨਾਕਾਮ ਰਹੇ। ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਚੋਣ ਕਮਿਸ਼ਨ ਨੇ ਪਿਛਲੇ ਮਈ 'ਚ ਚੌਹਾਨ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ ਤਾਂਕਿ ਉਹ 2009 ਦੇ ਮਹਾਰਾਸ਼ਟਰ ਵਿਧਾਨਸਭਾ ਚੋਣ ਦੇ ਦੌਰਾਨ ਆਪਣੇ ਕਥਿਤ ਚੋਣ ਖਰਚੇ ਨਾਲ ਜੁੜੇ ਮਾਮਲੇ 'ਚ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ।

ਜੇਕਰ ਚੌਹਾਨ ਨੂੰ ਚੋਣ ਕਮਿਸ਼ਨ ਵਲੋਂ ਅਯੋਗ ਘੋਸ਼ਤ ਕਰ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਮੌਜੂਦਾ ਲੋਕਸਭਾ ਮੈਂਬਰੀ 'ਤੇ ਅਸਰ ਪੈ ਸਕਦਾ ਹੈ ਕਿਉਂਕਿ ਇਹ ਮਾਮਲਾ ਵਿਧਾਨਸਭਾ ਚੋਣ 'ਚ ਉਨ੍ਹਾਂ ਦੇ ਚੋਣ ਲੜਨ ਨਾਲ ਜੁੜਿਆ ਹੋਇਆ ਹੈ।