arrow

ਇਨੈਲੋ ਵੱਲੋਂ ਦਿੱਤੀਆਂ ਸਹੂਲਤਾਂ ਕਾਂਗਰਸ ਨੇ ਖੋਹ ਲਈਆਂ- ਚਿਲਾਨਾ

ਫਰੀਦਾਬਾਦ, 14 ਜੁਲਾਈ-

ਇੰਡੀਅਨ ਨੈਸ਼ਨਲ ਲੋਕਦਲ ਦੇ ਸ਼ਹਿਰੀ ਪ੍ਰਧਾਨ ਆਰ.ਕੇ. ਚਿਲਾਨਾ ਨੇ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰਖਦਿਆਂ ਅਹੁਦੇਦਾਰਾਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਮ ਲੋਕਾਂ ਤੱਕ ਪਹੁੰਚ ਕੇ ਉਨ੍ਹਾਂ ਦੀ ਸਮੱਸਿਆਵਾਂ ਸੁਣਨ ਤੇ ਉਨ੍ਹਾਂ ਨੂੰ ਹੱਲ ਕਰਵਾਉਣ।

ਕਿਹਾ ਕਿ ਪਾਰਟੀ ਦੇ ਇਕ-ਇਕ ਅਹੁਦੇਦਾਰ ਨੂੰ ਲੋਕਾਂ ਵਿਚਾਲੇ ਜਾ ਕੇ ਇਨੈਲੋ ਦੀਆਂ ਨੀਤੀਆਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਉਣ ਤੇ ਵਿਧਾਨ ਸਭਾ ਚੋਣਾਂ 'ਚ ਇਨੈਲੋ ਨੂੰ ਜੇਤੂ ਬਣਾਉਣ ਦੀ ਅਪੀਲ ਕਰਨ। ਚਿਲਾਨਾ ਨੇ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਹਰਿਆਣਾ 'ਚ ਇਨੈਲੋ ਦਾ ਝੰਡਾ ਲਹਿਰਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ ਦੇ ਮਾੜੇ ਸ਼ਾਸਨ ਤੋਂ ਪੂਰੀ ਤਰ੍ਹਾਂ ਦੁੱਖੀ ਹੋ ਚੁਕੇ ਹਨ ਤੇ ਉਨ੍ਹਾਂ ਨੂੰ ਇਨੈਲੋ ਦਾ ਸ਼ਾਸਨ ਯਾਦ ਆ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਆਪਣੇ ਕਾਰਜਕਾਲ ਦੌਰਾਨ ਲੋਕਾਂ ਨੂੰ ਜਿਹੜੀ ਸਹੂਲਤਾਂ ਦਿੱਤੀਆਂ ਸਨ ਉਹ ਸਾਰੀਆਂ ਸਹੂਲਤਾਂ ਕਾਂਗਰਸ ਨੇ ਖੋਹ ਲਈਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨੈਲੋ ਦੀ ਸਰਕਾਰ ਆਉਣ 'ਤੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਸਾਰੇ ਵਰਕਰਾਂ ਨੂੰ ਸਨਮਾਨ ਮਿਲੇਗਾ।