arrow

ਸੋਨਾ-ਚਾਂਦੀ 'ਚ ਗਿਰਾਵਟ

ਨਵੀਂ ਦਿੱਲੀ, 14 ਜੁਲਾਈ-

ਕੌਮਾਂਤਰੀ ਕਮੋਡਿਟੀ ਬਾਜ਼ਾਰ ਵਿਚ ਸੋਨਾ-ਚਾਂਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ, ਜਦੋਂ ਕਿ ਕੱਚੇ ਤੇਲ ਵਿਚ ਹਾਜ਼ਰ ਬਾਜ਼ਾਰ ਕਾਰੋਬਾਰ ਦੇਖਿਆ ਜਾ ਰਿਹਾ ਹੈ। ਕਾਮੈਕਸ 'ਤੇ ਸੋਨਾ 0.08 ਫੀਸਦੀ ਦੀ ਗਿਰਾਵਟ ਨਾਲ 1,336.30 ਡਾਲਰ ਪ੍ਰਤੀ ਔਂਸ 'ਤੇ ਬਣਿਆ ਹੋਇਆ ਹੈ, ਜਦੋਂ ਕਿ ਚਾਂਦੀ ਵਿਚ 0.15 ਫੀਸਦੀ ਦੀ ਹਲਕੀ ਗਿਰਾਵਟ ਤੋਂ ਬਾਅਦ 21 ਡਾਲਰ 'ਤੇ ਕਾਰੋਬਾਰ ਹੋ ਰਿਹਾ ਹੈ।

ਨਾਯਮੈਕਸ 'ਤੇ ਕੱਚਾ ਤੇਲ ਹਾਜ਼ਰ ਬਾਜ਼ਾਰ ਬਣਿਆ ਹੋਇਆ ਹੈ ਅਤੇ 100 ਡਾਲਰ ਪ੍ਰਤੀ ਬੈਰਲ 'ਤੇ ਹੈ, ਉੱਥੇ ਹੀ ਬਰੈਂਟ ਕਰੂਡ '0.21 ਫੀਸਦੀ ਦੀ ਤੇਜ਼ੀ ਦੇਖੀ ਜਾ ਰਹੀ ਹੈ ਅਤੇ ਇਹ 107.49 ਡਾਲਰ ਪ੍ਰਤੀ ਬੈਰਲ 'ਤੇ ਹੈ। ਲੰਡਨ ਮੇਟਲ ਐਕਸਚੇਂਜ 'ਤੇ ਕਾਪਰ 0.06 ਫੀਸਦੀ ਦੀ ਹਲਕੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।

ਐਸ. ਐਮ. ਸੀ. ਗਰੁੱਪ ਦੀ ਨਿਵੇਸ਼ ਸਲਾਹ

ਚਾਂਦੀ : ਐਮ. ਸੀ. ਐਕਸ. ਖਰੀਦੋ 45850 ਟੀਚਾ 46300 ਸਟਾਪਲਾਸ 45650

ਸੋਨਾ : ਐਮ. ਸੀ. ਐਕਸ. ਖਰੀਦੋ 28280 ਰੁਪਏ ਟੀਚਾ 28500 ਸਟਾਪਲਾਸ 28180 ਰੁਪਏ