arrow

ਮੋਦੀ ਦੀ ਪਹਿਲੀ ਬਹੁ-ਪੱਖੀ ਗੱਲਬਾਤ ਬ੍ਰਿਕਸ ਨੇਤਾਵਾਂ ਦੇ ਨਾਲ ਹੋਵੇਗੀ

ਫੋਰਤਾਲੇਜਾ , 14 ਜੁਲਾਈ-

ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਬਹੁ-ਪੱਖੀ ਵਾਰਤਾ ਬ੍ਰਿਕਸ ਸਮੂਹ ਦੇ ਨੇਤਾਵਾਂ ਦੇ ਨਾਲ ਹੋਵੇਗੀ ਜਿਸ 'ਚ ਉਹ ਬ੍ਰਿਕਸ ਵਿਕਾਸ ਬੈਂਕ ਦੀ ਸਥਾਪਨਾ ਅਤੇ ਇਸ 'ਚ ਇਸ ਸਮੂਹ ਦੇ ਸਾਰੇ ਦੇਸ਼ਾਂ ਦੀ ਬਰਾਬਰ ਦੀ ਹਿੱਸੇਦਾਰੀ ਦੇ ਮੁੱਦੇ ਨੂੰ ਚੋਟੀ ਦੀ ਪ੍ਰਾਥਮਿਕਤਾ ਦੇਣਗੇ।

ਵਿੱਤੀ ਯੋਗਦਾਨ ਦੇ ਲਈ ਪ੍ਰਸਤਾਵਿਤ ਇਸ ਬਹੁ ਪੱਖੀ ਵਿੱਤੀ ਅਦਾਰੇ ਵਿਚ ਭਾਰਤ ਬਰਾਬਰ ਦੀ ਹਿੱਸੇਦਾਰੀ ਦੇ ਪੱਖ 'ਚ ਹੈ। ਭਾਰਤ ਨਹੀਂ ਚਾਹੁੰਦਾ ਕਿ ਇਸ 'ਚ ਉਹੀ ਅਰਥਹੀਨਤਾ ਆ ਜਾਵੇ ਜੋ ਬ੍ਰਿਟਨ ਵੁਡਸ ਸੰਸਥਾਵਾਂ ਕੌਮਾਂਤਰੀ ਮੁਦਰਾ ਫੰਡ, ਵਿਸ਼ਵ ਬੈਂਕ ਅਤੇ ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) 'ਚ ਹੈ ਜਿੱਥੇ ਅਮਰੀਕਾ ਅਤੇ ਜਾਪਾਨ ਜਿਹੇ ਦੇਸ਼ਾਂ ਦੀ ਤੂਤੀ ਬੋਲਦੀ ਹੈ।

ਬ੍ਰਾਜ਼ੀਲ ਦੇ ਇਸ ਸ਼ਹਿਰ ਵਿਚ ਮੰਗਲਵਾਰ ਨੂੰ ਬ੍ਰਿਕਸ ਸੰਮੇਲਨ ਤੋਂ ਪਹਿਲੇ ਮੋਦੀ ਚੀਨ ਦੇ ਪ੍ਰਧਾਨਮੰਤਰੀ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਮਿਲਣਗੇ ਅਤੇ ਇਸ ਸੰਮੇਲਨ ਦੇ ਮੌਕੇ ਨਵੇਂ ਵਿਕਾਸ ਬੈਂਕ ਨਾਲ ਜੁੜੇ ਮਾਮਲਿਆਂ 'ਤੇ ਚਰਚਾ ਕਰਨਗੇ।