arrow

ਮਹਿੰਗਾਈ ਚਾਰ ਮਹੀਨੇ ਦੇ ਹੇਠਲੇ ਪੱਧਰ 'ਤੇ

ਨਵੀਂ ਦਿੱਲੀ, 14 ਜੁਲਾਈ-

ਈਂਧਨ, ਖਾਧ ਤੇਲਾਂ ਅਤੇ ਅਨਾਜ ਦੀਆਂ ਮਹਿੰਗੀਆਂ ਦਰਾਂ 'ਚ ਕਮੀ ਦੇ ਕਾਰਨ ਜੂਨ ਮਹੀਨੇ 'ਚ ਥੋਕ ਮਹਿੰਗਾਈ ਦਰ ਚਾਰ ਮਹੀਨੇ ਦੇ ਸਭ ਤੋਂ ਹੇਠਲੇ ਪੱਧਰ ਤੱਕ ਡਿਗ ਕੇ 5.43 ਫੀਸਦੀ ਰਹੀ ਜੋ ਕਿ ਪਿਛਲੇ ਮਹੀਨੇ ਦੇ ਮੁਕਾਬਲੇ ਵਿਚ 0.58 ਫੀਸਦੀ ਘੱਟ ਹੈ।

ਇਹ ਫਰਵਰੀ 2014 ਤੋਂ ਬਾਅਦ ਸਭ ਤੋਂ ਘੱਟ ਹੈ ਜਦੋਂ ਇਹ 5.03 ਫੀਸਦੀ ਰਹੀ ਸੀ। ਸਰਕਾਰ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਦੇ ਮੁਤਾਬਕ ਥੋਕ ਮੁੱਲ ਸੂਚਕ ਅੰਕ 'ਤੇ ਆਧਾਰਤ ਮਹਿੰਗਾਈ ਦਰ ਵਿਚ ਮਹੀਨੇ ਦਰ ਮਹੀਨੇ ਗਿਰਾਵਟ ਦੇ ਬਾਵਜੂਦ ਸਾਲ ਦਰ ਸਾਲ ਆਧਾਰ 'ਤੇ ਇਸ 'ਚ ਵਾਧਾ ਦਰਜ ਕੀਤਾ ਗਿਆ ਹੈ।

ਪਿਛਲੇ ਸਾਲ ਜੂਨ ਮਹੀਨੇ 'ਚ ਥੋਕ ਮਹਿੰਗਾਈ ਦਰ 5.16 ਫੀਸਦੀ ਰਹੀ ਸੀ। ਜਦੋਂਕਿ ਇਸ ਸਾਲ ਮਈ 'ਚ ਇਹ 6.01 ਫੀਸਦੀ ਰਹੀ ਸੀ। ਨਾਲ ਹੀ ਇਸ ਸਾਲ ਅਪ੍ਰੈਲ ਦੀ ਥੋਕ ਮਹਿੰਗਾਈ ਦਰ ਦੇ ਸੋਧੇ ਹੋਏ ਅੰਕੜੇ ਜਾਰੀ ਕੀਤੇ ਗਏ ਜਿਸ 'ਚ ਇਸ ਨੂੰ ਵਧਾ ਕੇ 5.55 ਫੀਸਦੀ ਕਰ ਦਿੱਤਾ ਗਿਆ ਹੈ। ਪਹਿਲੇ ਅਪ੍ਰੈਲ ਦੇ ਲਈ ਥੋਕ ਮਹਿੰਗਾਈ ਦਰ 5.20 ਫੀਸਦੀ ਦੱਸੀ ਗਈ ਸੀ।