arrow

ਏਅਰਟੈੱਲ ਨੇ 4 ਹੋਰ ਜਗ੍ਹਾ 'ਤੇ ਲਾਂਚ ਕੀਤੀ 4 ਜੀ ਸਰਵਿਸ

ਨਵੀਂ ਦਿੱਲੀ, 14 ਜੁਲਾਈ-

ਏਅਰਟੈੱਲ ਨੇ ਪੰਜਾਬ 'ਚ ਚਾਰ ਹੋਰ ਜਗ੍ਹਾ 'ਤੇ 4 ਜੀ ਸਰਵਿਸ ਲਾਂਚ ਕਰ ਦਿੱਤੀ ਹੈ। ਇਨ੍ਹਾਂ 'ਚ ਅੰਮ੍ਰਿਤਸਰ, ਹੁਸ਼ਿਆਰਪੁਰ, ਫਗਵਾੜਾ ਅਤੇ ਕਪੂਰਥਲਾ ਸ਼ਾਮਲ ਹਨ।

ਏਅਰਟੈੱਲ ਨੇ ਪਿਛਲੇ ਮਹੀਨੇ 4 ਜੀ ਐੱਲ. ਟੀ. ਈ. ਸਰਵਿਸ ਪੰਜਾਬ ਅਤੇ ਹਰਿਆਣਾ ਦੇ ਚੰਡੀਗੜ੍ਹ, ਮੋਹਾਲੀ ਅਤੇ ਪੰਚਕੁਲਾ 'ਚ ਸ਼ੁਰੂ ਕੀਤੀ ਸੀ। ਏਅਰਟੈੱਲ ਯੂਜ਼ਰਸ ਇਨ੍ਹਾਂ ਜਗ੍ਹਾ 'ਤੇ 4 ਜੀ ਡੋਂਗਲ, ਵਾਈ-ਫਾਈ ਸੀ. ਪੀ. ਈ. ਅਤੇ ਮੋਬਾਈਲ ਫੋਨ 'ਤੇ 4 ਜੀ ਸਰਵਿਸ ਦੀ ਵਰਤੋਂ ਕਰ ਸਕਦੇ ਹਨ। ਯੂਜ਼ਰਸ ਆਪਣੇ ਮੋਬਾਈਲ 'ਤੇ ਯੂ. ਐੱਸ. ਆਈ. ਐੱਮ. (ਯੂਨੀਵਰਸਲ ਸਿਮ)/4 ਜੀ ਸਿਮ ਦੇ ਜ਼ਰੀਏ ਇਹ ਸਰਵਿਸ ਪ੍ਰਾਪਤ ਕਰ ਸਕਦੇ ਹਨ। ਯੂ. ਐੱਸ. ਆਈ. ਐੱਮ. ਮੋਬਾਈਲ ਯੂਜ਼ਰਸ ਨੂੰ 49 ਰੁਪਏ 'ਚ ਮਿਲੇਗਾ, ਪਰ ਇਹ 1500 ਰੁਪਏ ਦੀ ਡੋਂਗਲ ਅਤੇ 2500 ਰੁਪਏ ਦੀ ਸੀ. ਪੀ. ਆਈ. ਦੇ ਨਾਲ ਮੁਫ਼ਤ ਮਿਲੇਗਾ।

ਏਅਰਟੈੱਲ ਨੇ ਇਸ ਦੇ ਲਈ ਸਪੈਸ਼ਲ ਪੈਕ ਵੀ ਲੰਚ ਕੀਤੇ ਹਨ। ਇਹ ਪੈਕ ਪੋਸਟਪੇਡ (ਮੋਬਾਈਲ, ਡੋਂਗਲ ਅਤੇ ਸੀ. ਪੀ. ਆਈ.) ਲਈ 999 ਰੁਪਏ ਅਤੇ ਪ੍ਰੀਪੇਡ ਲਈ 995 ਰੁਪਏ ਦਾ ਹੈ। ਇਸ '10 ਜੀ. ਬੀ. 4 ਜੀ ਡਾਟਾ ਮਿਲੇਗਾ। ਏਅਰਟੈੱਲ ਨੇ ਅੰਮ੍ਰਿਤਸਰ, ਹੁਸ਼ਿਆਰਪੁਰ, ਫਗਵਾੜਾ ਅਤੇ ਕਪੂਰਥਲਾ 'ਚ ਸਪੈਸ਼ਲ ਡੈਮੋ ਜ਼ੋਨ ਵੀ ਬਣਾਏ ਹਨ, ਜਿਥੇ 4 ਜੀ ਨੈਟਵਰਕ ਦਾ ਐਕਸਪੀਰਿਅੰਸ ਕੀਤਾ ਜਾ ਸਕਦਾ ਹੈ।