arrow

ਇਸ ਇਕੋ-ਇਕ ਗੋਲ ਨੇ ਹਿਲਾਈ ਪੂਰੀ ਦੁਨੀਆ

ਰੀਓ ਡੀ ਜਨੇਰੀਓ , 14 ਜੁਲਾਈ-

ਫੀਫਾ ਵਿਸ਼ਵ ਕੱਪ 2014 ਦਾ ਫਾਈਨਲ ਮੁਕਾਬਲਾ ਅਰਜਨਟੀਨਾ ਤੇ ਜਰਮਨੀ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਰਮਨੀ ਨੇ ਅਰਜਨਟੀਨਾ ਨੂੰ 1-0 ਨਾਲ ਹਰਾ ਕੇ 24 ਸਾਲਾਂ ਬਾਅਦ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।

ਜਰਮਨੀ ਆਖ਼ਰੀ ਵਾਰ ਵਿਸ਼ਵ ਚੈਂਪੀਅਨ 1990 'ਚ ਬਣਿਆ ਸੀ। ਇਕ ਹੋਰ ਮਜ਼ੇਦਾਰ ਗੱਲ ਇਹ ਹੈ ਕਿ ਉਸ ਇਟਲੀ ਵਿਖੇ ਹੋਏ ਵਿਸ਼ਵ ਕੱਪ ਦੇ ਫਾਈਨਲ 'ਚ ਵੀ ਜਰਮਨੀ ਨੇ ਅਰਜਨਟੀਨਾ ਨੂੰ 1-0 ਨਾਲ ਹਰਾਇਆ ਸੀ। ਜਰਮਨੀ ਕੁੱਲ 4 ਵਾਰ ਵਿਸ਼ਵ ਚੈਂਪੀਅਨ ਬਣ ਚੁੱਕਾ ਹੈ। ਸਭ ਤੋਂ ਵੱਧ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਰਿਕਾਰਡ ਬ੍ਰਾਜ਼ੀਲ ਦੇ ਨਾਂ ਹੈ, ਜੋ ਹੁਣ ਤੱਕ 5 ਵਾਰ ਇਹ ਖਿਤਾਬ ਜਿੱਤ ਚੁੱਕਾ ਹੈ।

ਜਰਮਨੀ ਤੇ ਅਰਜਨਟੀਨਾ ਵਿਚਕਾਰ ਹੋਇਆ ਫਾਈਨਲ ਮੁਕਾਬਲਾ ਬਹੁਤ ਫਸਵਾਂ ਸੀ। ਸਭ ਨੂੰ ਅਰਜਨਟੀਨਾ ਤੋਂ ਬਹੁਤ ਆਸਾਂ ਸਨ ਪਰ ਹੋਇਆ ਇਸ ਦੇ ਉਲਟ। 90 ਮਿੰਟ ਦੇ ਤੈਅ ਸਮੇਂ ਤੱਕ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। ਇਸ ਤੋਂ ਬਾਅਦ ਦੋਹਾਂ ਟੀਮਾਂ ਨੂੰ 30 ਮਿੰਟ ਦਾ ਵਾਧੂ ਸਮਾਂ ਮਿਲਿਆ। ਜਰਮਨੀ ਦੇ ਮਾਰੀਓ ਗੋਏਟੇਜ਼ ਨੇ 113ਵੇਂ ਮਿੰਟ 'ਚ ਸ਼ਾਨਦਾਰ ਗੋਲ ਕਰਕੇ ਆਪਣੀ ਟੀਮ ਦੀ ਜਿੱਤ ਦੀ ਨੀਂਹ ਰੱਖ ਦਿੱਤੀ। ਇਸ ਤੋਂ ਬਾਅਦ ਫੁੱਲ ਟਾਈਮ ਤੱਕ ਹੋਰ ਕੋਈ ਗੋਲ ਨਹੀਂ ਹੋ ਸਕਿਆ ਅਤੇ ਜਰਮਨੀ ਨੇ ਇਹ ਮੈਚ 1-0 ਨਾਲ ਜਿੱਤ ਲਿਆ। ਗੋਏਟੇਜ਼ ਇਸ ਦੇ ਨਾਲ ਹੀ ਰਾਤੋ-ਰਾਤ ਦੁਨੀਆ ਦੀ ਨਜ਼ਰਾਂ 'ਚ ਸੁਪਰਸਟਾਰ ਬਣ ਗਿਆ।