arrow

ਗੋਲਡਨ ਬਾਲ ਜਿੱਤਣ ਦੇ ਬਾਵਜੂਦ ਉਦਾਸ ਦਿਸਿਆ ਮੈਸੀ

ਰੀਓ ਡੀ ਜਨੇਰੀਓ , 14 ਜੁਲਾਈ-

ਫੀਫਾ ਵਿਸ਼ਵ ਕੱਪ 2014 ਦੇ ਸਭ ਤੋਂ ਵਧੀਆ ਪਲੇਅਰ ਲਈ ਗੋਲਡਨ ਬਾਲ ਦਾ ਐਵਾਰਡ ਅਰਜਨਟੀਨਾ ਦੇ ਫਾਰਵਰਡ ਮੈਸੀ ਨੂੰ ਮਿਲਿਆ ਪਰ ਇਹ ਐਵਾਰਡ ਮਿਲਣ ਦੇ ਬਾਵਜੂਦ ਉਹ ਉਦਾਸ ਦਿਸਿਆ।

ਮੈਸੀ ਗਰੁੱਪ ਸਟੇਜ 'ਚ ਬਹੁਤ ਵਧੀਆ ਖੇਡਿਆ ਸੀ। ਉਸ ਨੇ ਤਿੰਨ ਮੈਚਾਂ '4 ਗੋਲ ਕੀਤੇ ਹਨ ਪਰ ਨਾਕਆਊਟ ਮੈਚਾਂ 'ਚ ਮੈਸੀ ਦੀ ਚਮਕ ਫਿੱਕੀ ਪੈਂਦੀ ਗਈ। ਮੈਸੀ ਇਨ੍ਹਾਂ ਨਾਕਾਊਟ ਮੈਚਾਂ ਸਵਿਟਜ਼ਰਲੈਂਡ, ਬੈਲਜੀਅਮ, ਹਾਲੈਂਡ ਅਤੇ ਜਰਮਨੀ ਵਿਰੁੱਧ ਕੋਈ ਗੋਲ ਨਹੀਂ ਕਰ ਸਕਿਆ। ਜਰਮਨੀ ਵਿਰੁੱਧ ਫਾਈਨਲ 'ਚ ਵੀ ਮੈਸੀ ਕੋਲ ਇਕ ਮੌਕਾ ਸੀ ਜਦੋਂ ਉਹ ਗੋਲ ਕਰ ਸਕਦਾ ਸੀ ਕਿਉਂਕਿ ਉਸ ਦਾ ਸਾਹਮਣੇ ਸਿਰਫ ਜਰਮਨੀ ਦਾ ਗੋਲਕੀਪਰ ਸੀ ਪਰ ਮੈਸੀ ਉਸ ਨੂੰ ਵੀ ਝਕਾਨੀ ਦੇਣ 'ਚ ਨਾਕਾਮ ਰਿਹਾ।

ਫਾਈਨਲ ਮੈਚ ਤੋਂ ਬਾਅਦ ਮੈਸੀ ਨੂੰ ਹੋਰਨਾਂ ਵਧੀਆ ਕੰਟੈਡਰਾਂ ਕੋਲੰਬੀਆ ਦੇ ਜੇਮਸ ਰੋਡ੍ਰੀਗੁਏਜ਼, ਹੋਲੈਂਡ ਦੇ ਅਰਜੇਨ ਰੌਬੇਨ, ਜਰਮਨੀ ਦੇ ਥਾਮਸ ਮਿਊਲਰ ਦੇ ਮੁਕਾਬਲੇ ਐਡੀਡਾਸ ਗੋਲਡ ਬਾਲ ਦਾ ਐਵਾਰਡ ਦਿੱਤਾ ਗਿਆ। ਗੋਲਡਨ ਬਾਲ ਦਾ ਫੈਸਲਾ ਮੀਡੀਆ ਵੋਟ ਦੀ ਬਜਾਏ ਫੀਫਾ ਦੀ ਅਨੁਸ਼ਾਸਨ ਕਮੇਟੀ ਕਰਦੀ ਹੈ। ਮੈਸੀ ਖੁਸ਼ਕਿਮਸਤ ਰਿਹਾ ਕਿ ਉਸ ਦੀ ਝੋਲੀ 'ਚ ਇਹ ਐਵਾਰਡ ਪਿਆ।

ਜਰਮਨੀ ਦੇ ਗੋਲਕੀਪਰ ਮੈਨੂਅਲ ਨੀਊਅਰ ਨੂੰ ਗੋਲਡ ਗਲਵ ਐਵਾਰਡ ਮਿਲਿਆ। ਕੋਲੰਬੀਆ ਦੇ ਜੇਮਸ ਰੋਡ੍ਰੀਗੁਏਜ਼ ਨੂੰ ਵਿਸ਼ਵ ਕੱਪ 'ਚ ਸਭ ਤੋਂ ਵੱਧ ਗੋਲ ਕਰਨ ਬਦਲੇ (6) ਗੋਲਡਨ ਬੂਟ ਦਾ ਐਵਾਰਡ ਮਿਲਿਆ। ਫ੍ਰਾਂਸ ਦੇ ਪਾਲ ਪੋਗਬਾ ਨੂੰ ਵਿਸ਼ਵ ਕੱਪ 2014 ਦੇ ਸਭ ਤੋਂ ਨੌਜਵਾਨ ਖਿਡਾਰੀ ਦਾ ਐਵਾਰਡ ਦਿੱਤਾ ਗਿਆ।