arrow

ਫੀਫਾ ਵਰਲਡ ਕੱਪ ਨੇ ਬਦਲੀ ਇਸ ਅਭਿਨੇਤਰੀ ਦੀ ਜ਼ਿੰਦਗੀ

ਲੰਡਨ , 14 ਜੁਲਾਈ-

ਹਾਲੀਵੁੱਡ ਦੀ ਪੌਪ ਗਾਇਕਾ ਸ਼ਕੀਰਾ ਨੇ ਇਸ ਸਾਲ ਫੀਫਾ ਵਿਸ਼ਵ ਕੱਪ ਸਮਾਰੋਹ 'ਚ ਆਪਣੀ ਪੇਸ਼ਕਾਰੀ ਦਿੱਤੀ। ਸ਼ਕੀਰਾ ਨੇ ਕਿਹਾ, ''ਇਸ ਟੂਰਨਾਮੈਂਟ ਨੇ ਮੇਰੀ ਪੂਰੀ ਜ਼ਿੰਦਗੀ ਨੂੰ ਬਦਲ ਦਿੱਤਾ ਹੈ ਕਿਉਂਕਿ ਸਾਲ 2010 'ਚ ਵਿਸ਼ਵ ਕੱਪ ਦੌਰਾਨ ਹੀ ਮੈਂ ਆਪਣੇ ਪਤੀ ਨਾਲ ਮਿਲੀ ਸੀ।''

ਅਭਿਨੇਤਰੀ ਨੇ ਕਿਹਾ ਕਿ ਜੇਕਰ ਉਹ ਸਾਲ 2010 ਦੇ ਵਿਸ਼ਵ ਕੱਪ ਦਾ ਗੀਤ 'ਵਾਕਾ ਵਾਕਾ ਟਾਈਮ ਫਾਰ ਅਫਰੀਕਾ' ਗਾਣੇ ਲਈ ਸਾਈਨ ਨਹੀਂ ਕੀਤੀ ਜਾਂਦੀ ਤਾਂ ਉਹ ਦੋਵੇਂ ਇਕ ਦੂਜੇ ਨਾਲ ਕਦੇ ਨਹੀਂ ਮਿਲ ਸਕਦੇ ਸਨ। ਉਸ ਨੇ ਕਿਹਾ, ''ਮੈਂ ਇਹ ਕਦੇ ਨਹੀਂ ਭੁੱਲ ਸਕਦੀ ਕਿ ਵਿਸ਼ਵ ਕੱਪ ਦੌਰਾਨ ਹੀ ਮੈਂ ਆਪਣੇ ਪਿਆਰ ਨਾਲ ਮਿਲੀ ਸੀ। ਜੇਕਰ ਇਹ ਸਭ ਵਿਸ਼ਵ ਕੱਪ ਦੌਰਾਨ ਨਹੀਂ ਹੁੰਦਾ ਤਾਂ ਅੱਜ ਮੇਰਾ ਬੇਟਾ ਮਿਲਾਨ ਵੀ ਇੱਥੇ ਨਹੀਂ ਹੁੰਦਾ।'' ਜ਼ਿਕਰਯੋਗ ਹੈ ਕਿ ਸ਼ਕੀਰਾ ਨੇ ਤੀਜੀ ਵਾਰੀ ਵਿਸ਼ਵ ਕੱਪ 'ਚ ਆਪਣੀ ਪੇਸ਼ਕਾਰੀ ਦਿੱਤੀ ਹੈ।