arrow

ਜਾਣੋ ਲੀਵਰ ਦੇ ਖਰਾਬ ਹੋਣ ਦੇ ਲੱਛਣ

ਨਵੀਂ ਦਿੱਲੀ, 14 ਜੁਲਾਈ-

ਲੀਵਰ ਕਈ ਕਾਰਨਾਂ ਕਰਕੇ ਖਰਾਬ ਹੋ ਸਕਦਾ ਹੈ ਜਿਵੇਂ ਕਿ ਪਰਿਵਾਰ ਦੇ ਕਿਸੇ ਮੈਂਬਰ ਤੋਂ ਹੋਣਾ, ਕਿਸੇ ਕੈਮੀਕਲ ਜਾਂ ਕਿਸੇ ਵਾਈਰਸ ਦੇ ਕਾਰਨ ਜਾਂ ਕਿਸੇ ਲੰਬੀ ਬਿਮਾਰੀ ਦੇ ਕਾਰਨ ਤੁਹਾਡੀ ਇਹ ਬਿਮਾਰੀ ਤੁਹਾਡੇ ਪੂਰੇ ਜੀਵਨ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਲੀਵਰ ਸਰੀਰ 'ਚ ਭੋਜਨ ਦੇ ਪਚਣ 'ਚ ਸਹਾਇਤਾ ਕਰਦਾ ਹੈ ਅਤੇ ਜ਼ਹਿਰਿਲੇ ਤੱਤਾਂ ਨੂੰ ਬਾਹਰ ਕੱਢਣ 'ਚ ਸਹਾਈਤਾ ਕਰਦਾ ਹੈ। ਪੇਟ 'ਚ ਸਥਿਤ ਇਸ ਅੰਗ ਦੇ ਬਿਨਾਂ ਤੁਸੀਂ ਜਿਊਂਦੇ ਨਹੀਂ ਰਹਿ ਸਕਦੇ ਹੋ। ਆਓ ਜਾਣਦੇ ਹਾਂ ਲੀਵਰ ਖਰਾਬ ਹੋਣ ਦੇ ਲੱਛਣ।

ਪੇਟ 'ਤੇ ਸੋਜ- ਸਿਰੋਸਿਸ ਲੀਵਰ ਦੀ ਇਕ ਗੰਭੀਰ ਬਿਮਾਰੀ ਹੈ ਜਿਸ ਕਾਰਨ ਪੇਟ 'ਤੇ ਸੋਜ ਪੈ ਜਾਂਦੀ ਹੈ। ਇਸ ਨਾਲ ਪ੍ਰੋਟੀਨ ਅਤੇ ਐਲਬੁਮਿਨ ਦਾ ਪੱਧਰ ਵੱਧ ਜਾਂਦਾ ਹੈ। ਇਸ ਕਾਰਨ ਅਜਿਹਾ ਲੱਗਦਾ ਹੈ ਕਿ ਕੋਈ ਰੋਗੀ ਗਰਭਵਤੀ ਹੈ।

ਪੀਲਿਆ- ਚਮੜੀ ਦਾ ਰੰਗ ਅਤੇ ਅੱਖਾਂ ਪੀਲੀਆਂ ਦਿਖਣ ਲੱਗਦੀਆਂ ਹਨ। ਇਹ ਲੀਵਰ ਦੇ ਖਰਾਬ ਹੋਣ ਦੇ ਲੱਛਣ ਹਨ।

ਪੇਟ 'ਚ ਦਰਦ- ਪੇਟ 'ਚ ਦਰਦ ਅਤੇ ਪਸਲੀਆਂ 'ਚ ਦਰਦ ਹੋਵੇ ਤਾਂ ਮਸਝ ਲਵੋ ਕਿ ਲੀਵਰ ਖਰਾਬ ਹੈ।

ਪੇਸ਼ਾਬ ਦੇ ਰੰਗ 'ਚ ਬਦਲਾਅ- ਸਰੀਰ ਤੋਂ ਨਿਕਲਣ ਵਾਲੇ ਪੇਸ਼ਾਬ ਦਾ ਰੰਗ ਬਦਲ ਜਾਣਾ ਅਤੇ ਪੇਸ਼ਾਬ ਦਾ ਰੰਗ ਵੀ ਗਹਿਰਾ ਪੀਲਾ ਹੋ ਜਾਣਾ ਵੀ ਲੀਵਰ ਦੇ ਖਰਾਬ ਹੋਣ ਦਾ ਲੱਛਣ ਹੈ।

ਚਮੜੀ 'ਚ ਜਲਨ- ਚਮੜੀ 'ਚ ਖੁਜਲੀ ਹੋ ਜਾਂਦੀ ਹੈ ਅਤੇ ਚਮੜੀ 'ਚ ਰੈਸ਼ੀਸ਼ ਪੈਣ ਲੱਗਦੇ ਹਨ। ਇਹ ਵੀ ਲੀਵਰ ਦੇ ਖਰਾਬ ਹੋਣ ਦਾ ਹੀ ਲੱਛਣ ਹੈ।

ਜੀਅ ਘਬਰਾਉਣਾ- ਪਾਚਣ ਸੰਬੰਧੀ ਸਮੱਸਿਆਵਾਂ ਜਿਵੇ ਕਿ ਅਪਚ ਅਤੇ  ਐਸਿਡੀਟੀ ਕਾਰਨ ਲੀਵਰ ਖਰਾਬ ਹੋ ਸਕਦਾ ਹੈ ਜਿਸ ਕਾਰਨ ਉੱਲਟੀਆਂ ਵੀ ਹੋ ਸਕਦੀਆਂ ਹਨ।

ਭੁੱਖ ਘੱਟ ਲੱਗਣਾ- ਲੀਵਰ ਖਰਾਬ ਹੋਣ ਦੇ ਕਾਰਨ ਲੀਵਰ ਫੇਲ ਵੀ ਹੋ ਸਕਦਾ ਹੈ। ਇਲਾਜ ਨਾ ਕਰਵਾਉਣ 'ਤੇ ਭੁੱਖ ਘੱਟ ਲੱਗਦੀ ਹੈ ਜਿਸ ਕਾਰਨ ਭਾਰ ਘੱਟ ਹੋ ਜਾਂਦਾ ਹੈ।

ਥਕਾਵਟ- ਲੀਵਰ ਖਰਾਬ ਹੋਣ ਤੋਂ ਬਾਅਦ ਜਦੋਂ ਫੇਲ ਹੋਣ ਦੀ ਹਾਲਤ 'ਚ ਆ ਜਾਂਦਾ ਹੈ ਤਾਂ ਚੱਕਰ ਆਉਣਾ, ਮਾਸ ਪੇਸ਼ੀਆਂ ਦੀ ਦਿਮਾਗੀ ਕਮਜ਼ੋਰੀ, ਯਾਦ ਸ਼ਕਤੀ ਘੱਟ ਹੋਣਾ ਆਦਿ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।